4 ਯਹੋਵਾਹ ਇਹ ਕਹਿੰਦਾ ਹੈ,
‘ਯਹੂਦਾਹ ਨੇ ਵਾਰ-ਵਾਰ ਬਗਾਵਤ ਕੀਤੀ,+ ਇਸ ਲਈ ਮੈਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟਾਂਗਾ
ਕਿਉਂਕਿ ਉਨ੍ਹਾਂ ਨੇ ਯਹੋਵਾਹ ਦਾ ਕਾਨੂੰਨ ਠੁਕਰਾ ਦਿੱਤਾ
ਅਤੇ ਉਹ ਉਸ ਦੇ ਨਿਯਮਾਂ ਮੁਤਾਬਕ ਨਹੀਂ ਚੱਲੇ;+
ਪਰ ਉਹ ਉਨ੍ਹਾਂ ਝੂਠੀਆਂ ਗੱਲਾਂ ਪਿੱਛੇ ਲੱਗ ਕੇ ਕੁਰਾਹੇ ਪੈ ਗਏ ਜਿਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦੇ ਮੰਨਦੇ ਸਨ।+
5 ਇਸ ਲਈ ਮੈਂ ਯਹੂਦਾਹ ʼਤੇ ਅੱਗ ਘੱਲਾਂਗਾ,
ਇਹ ਯਰੂਸ਼ਲਮ ਦੇ ਮਜ਼ਬੂਤ ਬੁਰਜਾਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+