-
ਨਹਮਯਾਹ 12:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਯਰੂਸ਼ਲਮ ਦੀਆਂ ਕੰਧਾਂ ਦੇ ਉਦਘਾਟਨ ਵੇਲੇ ਉਨ੍ਹਾਂ ਨੇ ਲੇਵੀਆਂ ਦੀ ਭਾਲ ਕੀਤੀ ਤੇ ਜਿੱਥੇ ਕਿਤੇ ਵੀ ਉਹ ਰਹਿੰਦੇ ਸਨ, ਉਹ ਉਨ੍ਹਾਂ ਨੂੰ ਉੱਥੋਂ ਯਰੂਸ਼ਲਮ ਲਿਆਏ ਤਾਂਕਿ ਉਹ ਛੈਣੇ, ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦਿਆਂ, ਧੰਨਵਾਦ ਦੇ ਗੀਤ ਗਾਉਂਦਿਆਂ+ ਤੇ ਖ਼ੁਸ਼ੀਆਂ ਮਨਾਉਂਦਿਆਂ ਉਦਘਾਟਨ ਕਰਨ।
-
-
ਯਸਾਯਾਹ 61:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਸੀਓਨ ਦਾ ਮਾਤਮ ਮਨਾਉਣ ਵਾਲਿਆਂ ਦੀ ਦੇਖ-ਭਾਲ ਕਰਾਂ,
ਸੁਆਹ ਦੀ ਥਾਂ ਉਨ੍ਹਾਂ ਨੂੰ ਪਗੜੀ ਦਿਆਂ,
ਸੋਗ ਦੀ ਥਾਂ ਖ਼ੁਸ਼ੀ ਦਾ ਤੇਲ
ਅਤੇ ਨਿਰਾਸ਼ ਮਨ ਦੀ ਥਾਂ ਉਸਤਤ ਦਾ ਕੱਪੜਾ ਦਿਆਂ।
-