23 ਉਹ ਜ਼ਮੀਨ ਵਿਚ ਬੀਜੇ ਤੇਰੇ ਬੀ ਲਈ ਮੀਂਹ ਵਰ੍ਹਾਵੇਗਾ+ ਅਤੇ ਜ਼ਮੀਨ ਜੋ ਅਨਾਜ ਪੈਦਾ ਕਰੇਗੀ, ਉਹ ਬਹੁਤਾਤ ਵਿਚ ਹੋਵੇਗਾ ਤੇ ਪੌਸ਼ਟਿਕ ਹੋਵੇਗਾ।+ ਉਸ ਦਿਨ ਤੇਰੇ ਪਸ਼ੂ ਵੱਡੀਆਂ-ਵੱਡੀਆਂ ਚਰਾਂਦਾਂ ਵਿਚ ਚਰਨਗੇ।+ 24 ਜ਼ਮੀਨ ਦੀ ਵਾਹੀ ਕਰਨ ਵਾਲੇ ਬਲਦ ਅਤੇ ਗਧੇ ਖੱਟੇ ਸਾਗ ਨਾਲ ਰਲ਼ਾਇਆ ਚਾਰਾ ਖਾਣਗੇ ਜਿਸ ਨੂੰ ਬੇਲਚੇ ਤੇ ਤੰਗਲੀ ਨਾਲ ਛੱਟਿਆ ਗਿਆ ਹੋਵੇ।