-
ਯਿਰਮਿਯਾਹ 50:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਯਹੋਵਾਹ ਕਹਿੰਦਾ ਹੈ, “ਉਨ੍ਹਾਂ ਦਿਨਾਂ ਦੌਰਾਨ ਅਤੇ ਉਸ ਵੇਲੇ
ਇਜ਼ਰਾਈਲ ਵਿਚ ਦੋਸ਼ ਲੱਭਿਆ ਜਾਵੇਗਾ,
ਪਰ ਉਸ ਵਿਚ ਕੋਈ ਦੋਸ਼ ਨਹੀਂ ਮਿਲੇਗਾ
ਅਤੇ ਯਹੂਦਾਹ ਵਿਚ ਪਾਪ ਨਹੀਂ ਮਿਲਣਗੇ
ਕਿਉਂਕਿ ਮੈਂ ਉਨ੍ਹਾਂ ਨੂੰ ਮਾਫ਼ ਕਰਾਂਗਾ ਜਿਨ੍ਹਾਂ ਨੂੰ ਮੈਂ ਜੀਉਂਦੇ ਰੱਖਿਆ ਹੈ।”+
-
-
ਮੀਕਾਹ 7:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਤੇਰੇ ਵਰਗਾ ਪਰਮੇਸ਼ੁਰ ਕੌਣ ਹੈ,
ਜੋ ਆਪਣੀ ਵਿਰਾਸਤ ਦੇ ਬਾਕੀ ਬਚੇ ਹੋਏ ਲੋਕਾਂ+ ਦੀਆਂ ਗ਼ਲਤੀਆਂ ਮਾਫ਼ ਕਰਦਾ ਹੈ ਅਤੇ ਉਨ੍ਹਾਂ ਦੇ ਅਪਰਾਧ ਚੇਤੇ ਨਹੀਂ ਰੱਖਦਾ?+
ਉਹ ਹਮੇਸ਼ਾ ਗੁੱਸੇ ਵਿਚ ਨਹੀਂ ਰਹੇਗਾ
ਕਿਉਂਕਿ ਉਸ ਨੂੰ ਅਟੱਲ ਪਿਆਰ ਕਰਨ ਵਿਚ ਖ਼ੁਸ਼ੀ ਮਿਲਦੀ ਹੈ।+
19 ਉਹ ਦੁਬਾਰਾ ਸਾਡੇ ʼਤੇ ਦਇਆ ਕਰੇਗਾ;+ ਉਹ ਸਾਡੇ ਗੁਨਾਹਾਂ ਨੂੰ ਆਪਣੇ ਪੈਰਾਂ ਹੇਠ ਮਿੱਧੇਗਾ।*
ਤੂੰ ਉਨ੍ਹਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟ ਦੇਵੇਂਗਾ।+
-