-
ਯਹੋਸ਼ੁਆ 10:29, 30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਫਿਰ ਯਹੋਸ਼ੁਆ ਸਾਰੇ ਇਜ਼ਰਾਈਲ ਨਾਲ ਮੱਕੇਦਾਹ ਤੋਂ ਲਿਬਨਾਹ ਗਿਆ ਤੇ ਲਿਬਨਾਹ ਖ਼ਿਲਾਫ਼ ਲੜਿਆ।+ 30 ਯਹੋਵਾਹ ਨੇ ਇਸ ਨੂੰ ਅਤੇ ਇਸ ਦੇ ਰਾਜੇ+ ਨੂੰ ਵੀ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ ਅਤੇ ਉਨ੍ਹਾਂ ਨੇ ਇਸ ਨੂੰ ਅਤੇ ਇਸ ਵਿਚ ਰਹਿੰਦੇ ਸਾਰੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ ਤੇ ਕਿਸੇ ਨੂੰ ਵੀ ਜੀਉਂਦਾ ਨਾ ਛੱਡਿਆ। ਉਨ੍ਹਾਂ ਨੇ ਇਸ ਦੇ ਰਾਜੇ ਦਾ ਉਹੀ ਹਾਲ ਕੀਤਾ ਜੋ ਉਨ੍ਹਾਂ ਨੇ ਯਰੀਹੋ ਦੇ ਰਾਜੇ ਦਾ ਕੀਤਾ ਸੀ।+
-
-
2 ਰਾਜਿਆਂ 8:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਪਰ ਅਦੋਮ ਅੱਜ ਤਕ ਯਹੂਦਾਹ ਖ਼ਿਲਾਫ਼ ਬਗਾਵਤ ਕਰਦਾ ਆਇਆ ਹੈ। ਲਿਬਨਾਹ+ ਨੇ ਵੀ ਉਸ ਸਮੇਂ ਬਗਾਵਤ ਕੀਤੀ ਸੀ।
-
-
2 ਰਾਜਿਆਂ 19:8-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਜਦੋਂ ਰਬਸ਼ਾਕੇਹ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼+ ਤੋਂ ਚਲਾ ਗਿਆ ਸੀ, ਤਾਂ ਉਹ ਉਸ ਕੋਲ ਵਾਪਸ ਚਲਾ ਗਿਆ ਤੇ ਦੇਖਿਆ ਕਿ ਉਹ ਲਿਬਨਾਹ ਨਾਲ ਯੁੱਧ ਕਰ ਰਿਹਾ ਸੀ।+ 9 ਫਿਰ ਰਾਜੇ ਨੇ ਇਥੋਪੀਆ ਦੇ ਰਾਜੇ ਤਿਰਹਾਕਾਹ ਬਾਰੇ ਇਹ ਸੁਣਿਆ: “ਦੇਖ, ਉਹ ਤੇਰੇ ਖ਼ਿਲਾਫ਼ ਲੜਨ ਆਇਆ ਹੈ।” ਇਸ ਲਈ ਉਸ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦੇਣ ਲਈ ਬੰਦਿਆਂ+ ਨੂੰ ਦੁਬਾਰਾ ਘੱਲਿਆ: 10 “ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਕਹਿਓ, ‘ਤੂੰ ਆਪਣੇ ਜਿਸ ਪਰਮੇਸ਼ੁਰ ਉੱਤੇ ਭਰੋਸਾ ਕਰਦਾ ਹੈਂ, ਉਸ ਦੀ ਇਸ ਗੱਲ ਦੇ ਧੋਖੇ ਵਿਚ ਨਾ ਆਈਂ: “ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।”+ 11 ਦੇਖ! ਤੂੰ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰ ਸਾਰੇ ਦੇਸ਼ਾਂ ਨੂੰ ਤਬਾਹ ਕਰ ਕੇ ਉਨ੍ਹਾਂ ਦਾ ਕੀ ਹਸ਼ਰ ਕੀਤਾ।+ ਤੈਨੂੰ ਕੀ ਲੱਗਦਾ, ਤੈਨੂੰ ਇਕੱਲੇ ਨੂੰ ਹੀ ਬਚਾ ਲਿਆ ਜਾਵੇਗਾ? 12 ਜਿਨ੍ਹਾਂ ਕੌਮਾਂ ਨੂੰ ਮੇਰੇ ਪਿਉ-ਦਾਦਿਆਂ ਨੇ ਤਬਾਹ ਕੀਤਾ, ਕੀ ਉਨ੍ਹਾਂ ਦੇ ਦੇਵਤੇ ਉਨ੍ਹਾਂ ਕੌਮਾਂ ਨੂੰ ਬਚਾ ਪਾਏ? ਗੋਜ਼ਾਨ, ਹਾਰਾਨ,+ ਰਸਫ ਅਤੇ ਤੇਲ-ਆਸਾਰ ਵਿਚ ਰਹਿਣ ਵਾਲੇ ਅਦਨ ਦੇ ਲੋਕ ਕਿੱਥੇ ਹਨ? 13 ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫਰਵਾਇਮ, ਹੀਨਾ ਤੇ ਇਵਾਹ ਸ਼ਹਿਰਾਂ ਦੇ ਰਾਜੇ ਕਿੱਥੇ ਹਨ?’”+
-