-
2 ਰਾਜਿਆਂ 19:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “‘ਅਤੇ ਤੇਰੇ* ਲਈ ਇਹ ਨਿਸ਼ਾਨੀ ਹੋਵੇਗੀ: ਇਸ ਸਾਲ ਤੂੰ ਉਹ ਖਾਏਂਗਾ ਜੋ ਆਪਣੇ ਆਪ ਉੱਗੇਗਾ;* ਦੂਸਰੇ ਸਾਲ ਤੂੰ ਇਸ ਤੋਂ ਪੁੰਗਰੇ ਅਨਾਜ ਨੂੰ ਖਾਏਂਗਾ;+ ਪਰ ਤੀਸਰੇ ਸਾਲ ਤੂੰ ਬੀ ਬੀਜੇਂਗਾ ਅਤੇ ਵੱਢੇਂਗਾ ਅਤੇ ਤੂੰ ਅੰਗੂਰਾਂ ਦੇ ਬਾਗ਼ ਲਾਵੇਂਗਾ ਤੇ ਉਨ੍ਹਾਂ ਦਾ ਫਲ ਖਾਏਂਗਾ।+ 30 ਯਹੂਦਾਹ ਦੇ ਘਰਾਣੇ ਦੇ ਜਿਹੜੇ ਲੋਕ ਬਚ ਜਾਣਗੇ,+ ਉਹ ਹੇਠਾਂ ਜੜ੍ਹ ਫੜ ਕੇ ਉਤਾਹਾਂ ਫਲ ਪੈਦਾ ਕਰਨਗੇ। 31 ਬਾਕੀ ਰਹਿੰਦੇ ਲੋਕ ਯਰੂਸ਼ਲਮ ਵਿੱਚੋਂ ਬਾਹਰ ਆਉਣਗੇ ਅਤੇ ਬਚੇ ਹੋਏ ਲੋਕ ਸੀਓਨ ਪਹਾੜ ਤੋਂ ਆਉਣਗੇ। ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।+
-