20 ਉਸ ਦਿਨ ਇਜ਼ਰਾਈਲ ਦੇ ਬਾਕੀ ਬਚੇ
ਅਤੇ ਯਾਕੂਬ ਦੇ ਘਰਾਣੇ ਦੇ ਜੀਉਂਦੇ ਬਚੇ ਲੋਕ
ਅੱਗੇ ਤੋਂ ਉਸ ਦਾ ਸਹਾਰਾ ਨਹੀਂ ਲੈਣਗੇ ਜਿਸ ਨੇ ਉਨ੍ਹਾਂ ਨੂੰ ਮਾਰਿਆ ਸੀ;+
ਪਰ ਉਹ ਵਫ਼ਾਦਾਰੀ ਨਾਲ ਯਹੋਵਾਹ ਦਾ ਸਹਾਰਾ ਲੈਣਗੇ,
ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ।
21 ਸਿਰਫ਼ ਬਚੇ ਹੋਏ ਵਾਪਸ ਮੁੜਨਗੇ,
ਯਾਕੂਬ ਦੇ ਬਚੇ ਹੋਏ ਲੋਕ ਹੀ ਤਾਕਤਵਰ ਪਰਮੇਸ਼ੁਰ ਕੋਲ ਵਾਪਸ ਮੁੜਨਗੇ।+