32 “‘ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਕਹਿੰਦਾ ਹੈ:+
“ਉਹ ਇਸ ਸ਼ਹਿਰ ਵਿਚ ਨਹੀਂ ਵੜੇਗਾ,+
ਨਾ ਇੱਥੇ ਕੋਈ ਤੀਰ ਚਲਾਵੇਗਾ,
ਨਾ ਢਾਲ ਨਾਲ ਇਸ ਦਾ ਮੁਕਾਬਲਾ ਕਰੇਗਾ
ਤੇ ਨਾ ਹੀ ਟਿੱਲਾ ਬਣਾ ਕੇ ਇਸ ਦੀ ਘੇਰਾਬੰਦੀ ਕਰੇਗਾ।+
33 ਉਹ ਜਿਸ ਰਾਹ ਥਾਣੀਂ ਆਇਆ, ਉਸੇ ਰਾਹ ਵਾਪਸ ਮੁੜ ਜਾਵੇਗਾ;
ਉਹ ਇਸ ਸ਼ਹਿਰ ਵਿਚ ਨਹੀਂ ਵੜੇਗਾ,” ਯਹੋਵਾਹ ਐਲਾਨ ਕਰਦਾ ਹੈ।
34 “ਮੈਂ ਇਸ ਸ਼ਹਿਰ ਦੀ ਰਾਖੀ ਕਰਾਂਗਾ+ ਅਤੇ ਇਸ ਨੂੰ ਆਪਣੀ ਖ਼ਾਤਰ+
ਅਤੇ ਆਪਣੇ ਸੇਵਕ ਦਾਊਦ ਦੀ ਖ਼ਾਤਰ ਬਚਾਵਾਂਗਾ।”’”+