22 ਯੋਸੀਯਾਹ+ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 31 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਯਦੀਦਾਹ ਸੀ ਜੋ ਬਾਸਕਥ ਦੇ ਰਹਿਣ ਵਾਲੇ ਅਦਾਯਾਹ ਦੀ ਧੀ ਸੀ।+ 2 ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਅਤੇ ਉਹ ਆਪਣੇ ਵੱਡ-ਵਡੇਰੇ ਦਾਊਦ ਦੇ ਸਾਰੇ ਰਾਹਾਂ ʼਤੇ ਚੱਲਿਆ+ ਅਤੇ ਸੱਜੇ ਜਾਂ ਖੱਬੇ ਨਹੀਂ ਮੁੜਿਆ।