7 ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਵਰਗਾ ਬਣਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰਾ ਨਬੀ ਹੋਵੇਗਾ।+ 2 ਮੈਂ ਤੈਨੂੰ ਜੋ ਵੀ ਹੁਕਮ ਦਿਆਂਗਾ, ਤੂੰ ਉਹ ਸਾਰਾ ਕੁਝ ਆਪਣੇ ਭਰਾ ਹਾਰੂਨ ਨੂੰ ਦੱਸੀਂ ਅਤੇ ਉਹ ਫ਼ਿਰਊਨ ਨਾਲ ਗੱਲ ਕਰੇਗਾ ਤੇ ਫ਼ਿਰਊਨ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਤੋਂ ਜਾਣ ਦੇਵੇਗਾ।