19 ਤਾਂ ਤੂੰ ਉਨ੍ਹਾਂ ਨੂੰ ਕਹੀਂ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “ਮੈਂ ਯੂਸੁਫ਼ ਦੀ ਸੋਟੀ ਨੂੰ, ਜੋ ਇਫ਼ਰਾਈਮ ਦੇ ਹੱਥ ਵਿਚ ਹੈ ਅਤੇ ਇਜ਼ਰਾਈਲ ਦੇ ਸਾਰੇ ਗੋਤਾਂ ਨੂੰ ਲੈ ਲਵਾਂਗਾ ਜੋ ਉਸ ਦੇ ਨਾਲ ਹਨ। ਮੈਂ ਉਨ੍ਹਾਂ ਨੂੰ ਯਹੂਦਾਹ ਦੀ ਸੋਟੀ ਨਾਲ ਜੋੜ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਇਕ ਸੋਟੀ ਬਣਾਵਾਂਗਾ+ ਅਤੇ ਉਹ ਦੋਵੇਂ ਮੇਰੇ ਹੱਥ ਵਿਚ ਇਕ ਬਣ ਜਾਣਗੀਆਂ।”’