-
ਲੇਵੀਆਂ 25:39-42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 “‘ਜੇ ਤੇਰੇ ਨੇੜੇ ਰਹਿੰਦਾ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਤੇਰੇ ਕੋਲ ਆਪਣੇ ਆਪ ਨੂੰ ਵੇਚਣਾ ਪੈਂਦਾ ਹੈ,+ ਤਾਂ ਤੂੰ ਉਸ ਤੋਂ ਗ਼ੁਲਾਮਾਂ ਵਾਂਗ ਕੰਮ ਨਾ ਕਰਾਈਂ।+ 40 ਇਸ ਦੀ ਬਜਾਇ, ਉਸ ਨਾਲ ਮਜ਼ਦੂਰਾਂ ਅਤੇ ਪਰਵਾਸੀਆਂ ਵਾਂਗ ਸਲੂਕ ਕੀਤਾ ਜਾਵੇ।+ ਉਹ ਆਜ਼ਾਦੀ ਦੇ ਸਾਲ ਤਕ ਤੇਰੇ ਕੋਲ ਕੰਮ ਕਰੇਗਾ। 41 ਫਿਰ ਉਹ ਤੈਨੂੰ ਛੱਡ ਕੇ ਆਪਣੇ ਬੱਚਿਆਂ* ਨਾਲ ਆਪਣੇ ਰਿਸ਼ਤੇਦਾਰਾਂ ਕੋਲ ਮੁੜ ਜਾਵੇਗਾ। ਉਹ ਆਪਣੇ ਪਿਉ-ਦਾਦਿਆਂ ਦੀ ਜ਼ਮੀਨ ਵੱਲ ਮੁੜ ਜਾਵੇ।+ 42 ਉਹ ਮੇਰੇ ਗ਼ੁਲਾਮ ਹਨ ਜਿਨ੍ਹਾਂ ਨੂੰ ਮੈਂ ਮਿਸਰ ਵਿੱਚੋਂ ਕੱਢ ਲਿਆਇਆ ਹਾਂ।+ ਉਹ ਆਪਣੇ ਆਪ ਨੂੰ ਗ਼ੁਲਾਮਾਂ ਵਾਂਗ ਵੇਚ ਨਹੀਂ ਸਕਦੇ।
-
-
ਬਿਵਸਥਾ ਸਾਰ 15:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 “ਜੇ ਤੁਹਾਡੇ ਕਿਸੇ ਇਬਰਾਨੀ ਭਰਾ ਜਾਂ ਭੈਣ ਨੂੰ ਤੁਹਾਡੇ ਕੋਲ ਵੇਚਿਆ ਜਾਂਦਾ ਹੈ ਅਤੇ ਉਸ ਨੇ ਛੇ ਸਾਲ ਤੁਹਾਡੀ ਸੇਵਾ ਕੀਤੀ ਹੈ, ਤਾਂ ਸੱਤਵੇਂ ਸਾਲ ਤੁਸੀਂ ਉਸ ਨੂੰ ਆਜ਼ਾਦ ਕਰ ਦਿਓ।+
-