-
ਯਿਰਮਿਯਾਹ 25:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਹ ਕਹਿੰਦੇ ਸਨ, ‘ਕਿਰਪਾ ਕਰ ਕੇ ਆਪਣੇ ਬੁਰੇ ਰਾਹਾਂ ਅਤੇ ਬੁਰੇ ਕੰਮਾਂ ਤੋਂ ਮੁੜੋ,+ ਫਿਰ ਤੁਸੀਂ ਇਸ ਦੇਸ਼ ਵਿਚ ਲੰਬੇ ਸਮੇਂ ਤਕ ਵੱਸਦੇ ਰਹੋਗੇ ਜੋ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ-ਦਾਦਿਆਂ ਨੂੰ ਬਹੁਤ ਚਿਰ ਪਹਿਲਾਂ ਦਿੱਤਾ ਸੀ।
-
-
ਹਿਜ਼ਕੀਏਲ 18:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “‘ਇਸ ਲਈ ਹੇ ਇਜ਼ਰਾਈਲ ਦੇ ਘਰਾਣੇ, ਮੈਂ ਹਰ ਇਨਸਾਨ ਦਾ ਉਸ ਦੇ ਕੰਮਾਂ ਅਨੁਸਾਰ ਨਿਆਂ ਕਰਾਂਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ‘ਆਪਣੇ ਸਾਰੇ ਪਾਪਾਂ ਨੂੰ ਛੱਡ ਕੇ ਮੁੜੋ, ਹਾਂ, ਪੂਰੀ ਤਰ੍ਹਾਂ ਮੁੜੋ ਤਾਂਕਿ ਉਹ ਤੁਹਾਡੇ ਲਈ ਠੋਕਰ ਦਾ ਪੱਥਰ ਨਾ ਬਣਨ ਅਤੇ ਤੁਹਾਨੂੰ ਸਜ਼ਾ ਨਾ ਮਿਲੇ।
-
-
ਹੋਸ਼ੇਆ 14:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “ਹੇ ਇਜ਼ਰਾਈਲ, ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆ,+
ਤੂੰ ਆਪਣੀ ਗ਼ਲਤੀ ਕਰਕੇ ਠੇਡਾ ਖਾਧਾ ਹੈ।
-