-
ਯਿਰਮਿਯਾਹ 18:7-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਿਸ ਕੌਮ ਜਾਂ ਰਾਜ ਨੂੰ ਮੈਂ ਉਖਾੜਨ, ਢਾਹੁਣ ਅਤੇ ਨਾਸ਼ ਕਰਨ ਦਾ ਐਲਾਨ ਕਰਦਾ ਹਾਂ,+ 8 ਜੇ ਉਹ ਕੌਮ ਬੁਰਾਈ ਕਰਨੀ ਛੱਡ ਦੇਵੇ ਜਿਸ ਦੇ ਖ਼ਿਲਾਫ਼ ਮੈਂ ਬੋਲਿਆ ਸੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਉੱਤੇ ਬਿਪਤਾ ਨਹੀਂ ਲਿਆਵਾਂਗਾ ਜੋ ਮੈਂ ਲਿਆਉਣ ਦਾ ਇਰਾਦਾ ਕੀਤਾ ਸੀ।+ 9 ਪਰ ਜਿਸ ਕੌਮ ਜਾਂ ਰਾਜ ਨੂੰ ਮੈਂ ਬਣਾਉਣ ਅਤੇ ਕਾਇਮ ਕਰਨ ਦਾ ਐਲਾਨ ਕਰਦਾ ਹਾਂ, 10 ਜੇ ਉਹ ਕੌਮ ਮੇਰੀਆਂ ਨਜ਼ਰਾਂ ਵਿਚ ਬੁਰੇ ਕੰਮ ਕਰਦੀ ਹੈ ਅਤੇ ਮੇਰਾ ਕਹਿਣਾ ਨਹੀਂ ਮੰਨਦੀ, ਤਾਂ ਮੈਂ ਆਪਣਾ ਮਨ ਬਦਲ ਲਵਾਂਗਾ* ਅਤੇ ਉਸ ਨਾਲ ਭਲਾਈ ਨਹੀਂ ਕਰਾਂਗਾ ਜੋ ਮੈਂ ਉਸ ਨਾਲ ਕਰਨ ਦਾ ਇਰਾਦਾ ਕੀਤਾ ਸੀ।’
-
-
ਯਿਰਮਿਯਾਹ 24:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਯਹੂਦਾਹ ਦੇ ਉਹ ਲੋਕ ਮੇਰੇ ਲਈ ਇਨ੍ਹਾਂ ਵਧੀਆ ਅੰਜੀਰਾਂ ਵਰਗੇ ਹੋਣਗੇ ਜਿਨ੍ਹਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੇ ਦੇਸ਼ ਗ਼ੁਲਾਮੀ ਵਿਚ ਭੇਜਿਆ ਹੈ। ਮੈਂ ਉਨ੍ਹਾਂ ਉੱਤੇ ਮਿਹਰ ਕਰਾਂਗਾ। 6 ਮੈਂ ਉਨ੍ਹਾਂ ਦੇ ਭਲੇ ਲਈ ਉਨ੍ਹਾਂ ʼਤੇ ਨਿਗਾਹ ਰੱਖਾਂਗਾ ਅਤੇ ਮੈਂ ਉਨ੍ਹਾਂ ਨੂੰ ਇਸ ਦੇਸ਼ ਵਿਚ ਵਾਪਸ ਲੈ ਆਵਾਂਗਾ।+ ਮੈਂ ਉਨ੍ਹਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਾਂਗਾ; ਮੈਂ ਉਨ੍ਹਾਂ ਨੂੰ ਲਾਵਾਂਗਾ ਅਤੇ ਜੜ੍ਹੋਂ ਨਹੀਂ ਪੁੱਟਾਂਗਾ।+
-