-
ਬਿਵਸਥਾ ਸਾਰ 12:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਉੱਥੋਂ ਕੱਢ ਦਿਓਗੇ+ ਅਤੇ ਉਨ੍ਹਾਂ ਦੇ ਦੇਸ਼ ਵਿਚ ਰਹਿਣ ਲੱਗ ਪਓਗੇ, 30 ਤਾਂ ਤੁਸੀਂ ਉਨ੍ਹਾਂ ਦੇ ਨਾਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਵਾਂਗ ਜਾਲ਼ ਵਿਚ ਨਾ ਫਸ ਜਾਇਓ। ਤੁਸੀਂ ਉਨ੍ਹਾਂ ਦੇ ਦੇਵਤਿਆਂ ਬਾਰੇ ਇਹ ਪੁੱਛ-ਗਿੱਛ ਨਾ ਕਰਿਓ, ‘ਇਹ ਕੌਮਾਂ ਆਪਣੇ ਦੇਵਤਿਆਂ ਦੀ ਭਗਤੀ ਕਿਸ ਤਰ੍ਹਾਂ ਕਰਦੀਆਂ ਸਨ? ਮੈਂ ਵੀ ਉਸੇ ਤਰ੍ਹਾਂ ਭਗਤੀ ਕਰਾਂਗਾ।’+ 31 ਤੁਸੀਂ ਉਨ੍ਹਾਂ ਕੌਮਾਂ ਦੇ ਲੋਕਾਂ ਵਾਂਗ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਨਾ ਕਰਿਓ ਕਿਉਂਕਿ ਉਹ ਆਪਣੇ ਦੇਵਤਿਆਂ ਲਈ ਹਰ ਘਿਣਾਉਣਾ ਕੰਮ ਕਰਦੇ ਹਨ, ਇੱਥੋਂ ਤਕ ਕਿ ਉਹ ਆਪਣੇ ਦੇਵਤਿਆਂ ਦੀ ਖ਼ਾਤਰ ਆਪਣੇ ਧੀਆਂ-ਪੁੱਤਰਾਂ ਨੂੰ ਵੀ ਅੱਗ ਵਿਚ ਸਾੜਦੇ ਹਨ। ਯਹੋਵਾਹ ਅਜਿਹੇ ਕੰਮਾਂ ਤੋਂ ਨਫ਼ਰਤ ਕਰਦਾ ਹੈ।+
-
-
2 ਇਤਿਹਾਸ 33:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਸ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ+ ਵਿਚ ਆਪਣੇ ਪੁੱਤਰਾਂ ਦੀ ਅੱਗ ਵਿਚ ਬਲ਼ੀ ਦਿੱਤੀ;*+ ਉਹ ਜਾਦੂਗਰੀ ਕਰਦਾ ਸੀ,+ ਫਾਲ* ਪਾਉਂਦਾ ਸੀ, ਜਾਦੂ-ਟੂਣਾ ਕਰਦਾ ਸੀ ਅਤੇ ਉਸ ਨੇ ਚੇਲੇ-ਚਾਂਟਿਆਂ* ਤੇ ਭਵਿੱਖ ਦੱਸਣ ਵਾਲਿਆਂ ਨੂੰ ਠਹਿਰਾਇਆ।+ ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।
-
-
ਹਿਜ਼ਕੀਏਲ 20:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਤੁਸੀਂ ਅੱਜ ਦੇ ਦਿਨ ਤਕ ਘਿਣਾਉਣੀਆਂ ਮੂਰਤਾਂ ਸਾਮ੍ਹਣੇ ਅੱਗ ਵਿਚ ਆਪਣੇ ਪੁੱਤਰਾਂ ਦੀਆਂ ਬਲ਼ੀਆਂ ਚੜ੍ਹਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਰਹੇ ਹੋ।+ ਤਾਂ ਫਿਰ, ਹੇ ਇਜ਼ਰਾਈਲ ਦੇ ਘਰਾਣੇ ਦੇ ਲੋਕੋ, ਕੀ ਤੁਸੀਂ ਉਮੀਦ ਰੱਖਦੇ ਹੋ ਕਿ ਮੈਂ ਤੁਹਾਨੂੰ ਆਪਣੀ ਮਰਜ਼ੀ ਦੱਸਾਂਗਾ?”’+
“‘ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਮੈਂ ਤੁਹਾਨੂੰ ਆਪਣੀ ਮਰਜ਼ੀ ਨਹੀਂ ਦੱਸਾਂਗਾ।+
-