-
ਯਿਰਮਿਯਾਹ 4:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਮੈਂ ਇਕ ਆਵਾਜ਼ ਸੁਣੀ ਜਿਵੇਂ ਕੋਈ ਬੀਮਾਰ ਤੀਵੀਂ ਹੂੰਗਦੀ ਹੈ,
ਜਿਵੇਂ ਇਕ ਤੀਵੀਂ ਆਪਣੇ ਪਹਿਲੇ ਬੱਚੇ ਨੂੰ ਜਣਨ ਵੇਲੇ ਦਰਦ ਨਾਲ ਤੜਫਦੀ ਹੈ,
ਮੈਂ ਸੀਓਨ ਦੀ ਧੀ ਦੀ ਆਵਾਜ਼ ਸੁਣੀ ਜੋ ਔਖੇ ਸਾਹ ਲੈ ਰਹੀ ਹੈ।
ਉਹ ਆਪਣੇ ਹੱਥ ਫੈਲਾ ਕੇ ਇਹ ਕਹਿੰਦੀ ਹੈ:+
“ਹਾਇ ਮੇਰੇ ਉੱਤੇ! ਮੈਂ ਕਾਤਲਾਂ ਕਰਕੇ ਨਿਢਾਲ ਹੋ ਚੁੱਕੀ ਹਾਂ।”
-
-
ਹਿਜ਼ਕੀਏਲ 7:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਹੜੇ ਬਚ ਕੇ ਭੱਜ ਨਿਕਲਣਗੇ, ਉਹ ਪਹਾੜਾਂ ʼਤੇ ਚਲੇ ਜਾਣਗੇ ਅਤੇ ਹਰੇਕ ਆਪਣੇ ਗੁਨਾਹ ਦੇ ਕਾਰਨ ਸੋਗ ਮਨਾਵੇਗਾ ਜਿਵੇਂ ਘਾਟੀਆਂ ਵਿਚ ਘੁੱਗੀਆਂ ਹੂੰਗਦੀਆਂ ਹਨ।+
-
-
ਮੀਕਾਹ 1:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਂ ਗਿੱਦੜਾਂ ਵਾਂਗ ਰੋਵਾਂਗਾ
ਅਤੇ ਸ਼ੁਤਰਮੁਰਗਾਂ ਵਾਂਗ ਮਾਤਮ ਮਨਾਵਾਂਗਾ।
ਇਹ ਮਹਾਂਮਾਰੀ ਮੇਰੇ ਲੋਕਾਂ ਤਕ, ਹਾਂ, ਯਰੂਸ਼ਲਮ ਦੇ ਦਰਵਾਜ਼ੇ ਤਕ ਫੈਲ ਗਈ ਹੈ।+
-