ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 13:26, 27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਉਹ ਮੂਸਾ, ਹਾਰੂਨ ਅਤੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਕੋਲ ਵਾਪਸ ਆ ਗਏ ਜਿਹੜੇ ਪਾਰਾਨ ਦੀ ਉਜਾੜ ਵਿਚ ਕਾਦੇਸ਼+ ਵਿਚ ਠਹਿਰੇ ਹੋਏ ਸਨ। ਉਨ੍ਹਾਂ ਨੇ ਸਾਰੀ ਮੰਡਲੀ ਨੂੰ ਉਸ ਦੇਸ਼ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਉੱਥੋਂ ਦੇ ਫਲ ਦਿਖਾਏ। 27 ਉਨ੍ਹਾਂ ਨੇ ਮੂਸਾ ਨੂੰ ਦੱਸਿਆ: “ਅਸੀਂ ਉਸ ਦੇਸ਼ ਵਿਚ ਗਏ ਜਿੱਥੇ ਤੂੰ ਸਾਨੂੰ ਘੱਲਿਆ ਸੀ। ਉੱਥੇ ਸੱਚੀਂ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ+ ਅਤੇ ਇਹ ਉੱਥੋਂ ਦੇ ਫਲ ਹਨ।+

  • ਬਿਵਸਥਾ ਸਾਰ 6:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜੋ ਦੇਸ਼ ਉਸ ਨੇ ਤੁਹਾਨੂੰ ਦੇਣ ਦੀ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ 11 ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ ਅਤੇ ਜਦੋਂ ਤੁਸੀਂ ਖਾ-ਪੀ ਕੇ ਰੱਜ ਜਾਓਗੇ,+

  • ਬਿਵਸਥਾ ਸਾਰ 8:7-9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਇਕ ਵਧੀਆ ਦੇਸ਼ ਵਿਚ ਲੈ ਕੇ ਜਾ ਰਿਹਾ ਹੈ+ ਜਿੱਥੇ ਘਾਟੀਆਂ ਅਤੇ ਪਹਾੜੀ ਇਲਾਕਿਆਂ ਵਿਚ ਪਾਣੀ ਦੀਆਂ ਨਦੀਆਂ ਤੇ ਚਸ਼ਮੇ ਵਗਦੇ ਹਨ ਅਤੇ ਡੂੰਘੇ ਪਾਣੀਆਂ ਦੇ ਸੋਮੇ ਹਨ 8 ਅਤੇ ਜਿੱਥੇ ਕਣਕ, ਜੌਂ, ਅੰਗੂਰਾਂ ਦੇ ਬਾਗ਼, ਅੰਜੀਰਾਂ ਦੇ ਦਰਖ਼ਤ, ਅਨਾਰ,+ ਜ਼ੈਤੂਨ ਦਾ ਤੇਲ ਅਤੇ ਸ਼ਹਿਦ+ ਹੈ। 9 ਉਸ ਦੇਸ਼ ਵਿਚ ਤੁਹਾਨੂੰ ਭੋਜਨ ਦੀ ਕੋਈ ਕਮੀ ਨਹੀਂ ਹੋਵੇਗੀ ਅਤੇ ਨਾ ਹੀ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੋਵੇਗੀ। ਉੱਥੇ ਪੱਥਰਾਂ ਵਿਚ ਲੋਹਾ ਹੈ ਅਤੇ ਤੁਸੀਂ ਪਹਾੜਾਂ ਵਿੱਚੋਂ ਤਾਂਬਾ ਕੱਢੋਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ