-
ਯਸਾਯਾਹ 65:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਸਾਰਾ-ਸਾਰਾ ਦਿਨ ਆਪਣੀਆਂ ਬਾਹਾਂ ਖੋਲ੍ਹੀ ਜ਼ਿੱਦੀ ਲੋਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ,+
ਹਾਂ, ਉਨ੍ਹਾਂ ਲੋਕਾਂ ਦੀ ਜੋ ਬੁਰੇ ਰਾਹ ʼਤੇ ਤੁਰਦੇ ਹਨ+
ਅਤੇ ਆਪਣੇ ਹੀ ਵਿਚਾਰਾਂ ਮੁਤਾਬਕ ਚੱਲਦੇ ਹਨ;+
-
ਹਿਜ਼ਕੀਏਲ 20:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “‘“ਪਰ ਉਨ੍ਹਾਂ ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਹ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਆਪਣੇ ਸਾਮ੍ਹਣਿਓਂ ਘਿਣਾਉਣੀਆਂ ਮੂਰਤਾਂ ਨਹੀਂ ਸੁੱਟੀਆਂ ਅਤੇ ਨਾ ਹੀ ਮਿਸਰ ਦੀਆਂ ਘਿਣਾਉਣੀਆਂ ਮੂਰਤਾਂ ਨੂੰ ਛੱਡਿਆ।+ ਇਸ ਲਈ ਮੈਂ ਵਾਅਦਾ ਕੀਤਾ ਕਿ ਮੈਂ ਮਿਸਰ ਵਿਚ ਉਨ੍ਹਾਂ ʼਤੇ ਆਪਣਾ ਕ੍ਰੋਧ ਵਰ੍ਹਾਵਾਂਗਾ ਅਤੇ ਉਨ੍ਹਾਂ ਉੱਤੇ ਆਪਣਾ ਸਾਰਾ ਗੁੱਸਾ ਕੱਢਾਂਗਾ।
-
-
ਜ਼ਕਰਯਾਹ 7:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਪਰ ਉਹ ਗੱਲ ਸੁਣਨ ਤੋਂ ਇਨਕਾਰ ਕਰਦੇ ਰਹੇ+ ਅਤੇ ਉਨ੍ਹਾਂ ਨੇ ਢੀਠ ਹੋ ਕੇ ਉਸ ਵੱਲ ਪਿੱਠ ਕਰ ਲਈ+ ਅਤੇ ਆਪਣੇ ਕੰਨ ਬੰਦ ਕਰ ਲਏ ਤਾਂਕਿ ਉਹ ਉਸ ਦੀ ਗੱਲ ਨਾ ਸੁਣਨ।+ 12 ਉਨ੍ਹਾਂ ਨੇ ਆਪਣੇ ਦਿਲ ਹੀਰੇ* ਵਾਂਗ ਕਰ ਲਏ+ ਅਤੇ ਉਹ ਕਾਨੂੰਨ* ਅਤੇ ਗੱਲਾਂ ਨਹੀਂ ਮੰਨੀਆਂ ਜੋ ਸੈਨਾਵਾਂ ਦੇ ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਪਹਿਲੇ ਨਬੀਆਂ ਜ਼ਰੀਏ ਦੱਸੀਆਂ ਸਨ।+ ਇਸ ਲਈ ਸੈਨਾਵਾਂ ਦੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ।”+
-
-
-