ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 4:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਫਿਰ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਅਤੇ ਯਰੂਸ਼ਲਮ ਨੂੰ ਇਹ ਕਹਿ ਕੇ ਸੱਚ-ਮੁੱਚ ਧੋਖਾ ਦਿੱਤਾ ਹੈ,+ ‘ਤੁਹਾਨੂੰ ਸ਼ਾਂਤੀ ਮਿਲੇਗੀ,’+ ਜਦ ਕਿ ਤਲਵਾਰ ਤਾਂ ਸਾਡੀਆਂ ਧੌਣਾਂ ʼਤੇ ਰੱਖੀ ਹੋਈ ਹੈ।”

  • ਯਿਰਮਿਯਾਹ 5:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਨਬੀ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ+

      ਅਤੇ ਪੁਜਾਰੀ ਆਪਣਾ ਹੁਕਮ ਚਲਾ ਕੇ ਦੂਜਿਆਂ ਨੂੰ ਦਬਾਉਂਦੇ ਹਨ।

      ਮੇਰੇ ਆਪਣੇ ਲੋਕਾਂ ਨੂੰ ਇੱਦਾਂ ਹੀ ਪਸੰਦ ਹੈ।+

      ਪਰ ਜਦੋਂ ਅੰਤ ਆਵੇਗਾ, ਤਾਂ ਤੁਸੀਂ ਕੀ ਕਰੋਗੇ?”

  • ਯਿਰਮਿਯਾਹ 6:13, 14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 “ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਬੇਈਮਾਨੀ ਦੀ ਕਮਾਈ ਖਾਂਦੇ ਹਨ;+

      ਨਬੀਆਂ ਤੋਂ ਲੈ ਕੇ ਪੁਜਾਰੀਆਂ ਤਕ ਸਾਰੇ ਧੋਖਾਧੜੀ ਕਰਦੇ ਹਨ।+

      14 ਉਹ ਇਹ ਕਹਿ ਕੇ ਮੇਰੇ ਲੋਕਾਂ ਦੇ ਜ਼ਖ਼ਮਾਂ* ਦਾ ਇਲਾਜ ਉੱਪਰੋਂ-ਉੱਪਰੋਂ ਕਰਦੇ ਹਨ:

      ‘ਸ਼ਾਂਤੀ ਹੈ ਬਈ ਸ਼ਾਂਤੀ!

      ਜਦ ਕਿ ਸ਼ਾਂਤੀ ਹੈ ਨਹੀਂ।+

  • ਯਿਰਮਿਯਾਹ 23:16, 17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:

      “ਇਨ੍ਹਾਂ ਨਬੀਆਂ ਦੀਆਂ ਭਵਿੱਖਬਾਣੀਆਂ ਨਾ ਸੁਣੋ ਜੋ ਇਹ ਤੁਹਾਨੂੰ ਦੱਸ ਰਹੇ ਹਨ।+

      ਇਹ ਤੁਹਾਨੂੰ ਗੁਮਰਾਹ ਕਰ ਰਹੇ ਹਨ।*

      ਜਿਸ ਦਰਸ਼ਣ ਦੀ ਇਹ ਗੱਲ ਕਰਦੇ ਹਨ, ਉਹ ਯਹੋਵਾਹ ਵੱਲੋਂ ਨਹੀਂ ਹੈ,+

      ਸਗੋਂ ਇਹ ਆਪਣੇ ਮਨੋਂ ਘੜ ਕੇ ਦੱਸਦੇ ਹਨ।+

      17 ਮੇਰਾ ਅਪਮਾਨ ਕਰਨ ਵਾਲਿਆਂ ਨੂੰ ਉਹ ਵਾਰ-ਵਾਰ ਕਹਿੰਦੇ ਹਨ,

      ‘ਯਹੋਵਾਹ ਨੇ ਕਿਹਾ ਹੈ: “ਤੁਸੀਂ ਅਮਨ-ਚੈਨ ਨਾਲ ਵੱਸੋਗੇ।”’+

      ਜਿਹੜਾ ਵੀ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕਰਦਾ ਹੈ, ਉਸ ਨੂੰ ਉਹ ਕਹਿੰਦੇ ਹਨ,

      ‘ਤੁਹਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।’+

  • ਯਿਰਮਿਯਾਹ 27:8-10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 “‘“ਯਹੋਵਾਹ ਕਹਿੰਦਾ ਹੈ, ‘ਜੇ ਕੋਈ ਕੌਮ ਜਾਂ ਰਾਜ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਅਧੀਨ ਹੋਣ ਤੋਂ ਇਨਕਾਰ ਕਰਦਾ ਹੈ ਅਤੇ ਆਪਣੀ ਧੌਣ ʼਤੇ ਬਾਬਲ ਦੇ ਰਾਜੇ ਦਾ ਜੂਲਾ ਰੱਖਣ ਤੋਂ ਇਨਕਾਰ ਕਰਦਾ ਹੈ, ਤਾਂ ਮੈਂ ਉਸ ਕੌਮ ਨੂੰ ਤਲਵਾਰ, ਕਾਲ਼ ਅਤੇ ਮਹਾਂਮਾਰੀ* ਨਾਲ ਤਦ ਤਕ ਸਜ਼ਾ ਦਿਆਂਗਾ+ ਜਦ ਤਕ ਮੈਂ ਉਸ ਦੇ ਹੱਥੀਂ ਉਨ੍ਹਾਂ ਦਾ ਨਾਮੋ-ਨਿਸ਼ਾਨ ਨਹੀਂ ਮਿਟਾ ਦਿੰਦਾ।’

      9 “‘“‘ਇਸ ਲਈ ਤੁਸੀਂ ਆਪਣੇ ਨਬੀਆਂ, ਫਾਲ* ਪਾਉਣ ਵਾਲਿਆਂ, ਸੁਪਨੇ ਦੇਖਣ ਵਾਲਿਆਂ, ਜਾਦੂਗਰਾਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਦੀ ਗੱਲ ਨਾ ਸੁਣੋ ਜੋ ਤੁਹਾਨੂੰ ਕਹਿੰਦੇ ਹਨ: “ਤੁਹਾਨੂੰ ਬਾਬਲ ਦੇ ਰਾਜੇ ਦੀ ਗ਼ੁਲਾਮੀ ਨਹੀਂ ਕਰਨੀ ਪਵੇਗੀ।” 10 ਉਹ ਤੁਹਾਡੇ ਸਾਮ੍ਹਣੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ, ਇਸ ਲਈ ਤੁਹਾਨੂੰ ਤੁਹਾਡੇ ਦੇਸ਼ ਤੋਂ ਬਹੁਤ ਦੂਰ ਲਿਜਾਇਆ ਜਾਵੇਗਾ। ਮੈਂ ਤੁਹਾਨੂੰ ਖਿੰਡਾ ਦਿਆਂਗਾ ਅਤੇ ਤੁਸੀਂ ਨਾਸ਼ ਹੋ ਜਾਓਗੇ।

  • ਹਿਜ਼ਕੀਏਲ 13:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਇਹ ਸਭ ਕੁਝ ਇਸ ਕਰਕੇ ਹੋਵੇਗਾ ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਇਹ ਕਹਿ ਕੇ ਕੁਰਾਹੇ ਪਾਇਆ ਹੈ, “ਸ਼ਾਂਤੀ ਹੈ ਬਈ ਸ਼ਾਂਤੀ!” ਜਦ ਕਿ ਸ਼ਾਂਤੀ ਹੈ ਨਹੀਂ।+ ਜਦ ਕੋਈ ਕਮਜ਼ੋਰ ਕੰਧ ਬਣਾਈ ਜਾਂਦੀ ਹੈ, ਤਾਂ ਉਹ ਇਸ ਉੱਤੇ ਚਿੱਟੀ ਕਲੀ ਫੇਰਦੇ ਹਨ।’*+

  • ਮੀਕਾਹ 3:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਸ ਦੇ ਆਗੂ* ਰਿਸ਼ਵਤ ਲੈ ਕੇ ਨਿਆਂ ਕਰਦੇ ਹਨ,+

      ਉਸ ਦੇ ਪੁਜਾਰੀ ਪੈਸੇ ਲੈ ਕੇ ਸਿੱਖਿਆ ਦਿੰਦੇ ਹਨ,+

      ਉਸ ਦੇ ਨਬੀ ਪੈਸਿਆਂ* ਲਈ ਫਾਲ ਪਾਉਂਦੇ ਹਨ।+

      ਫਿਰ ਵੀ ਉਹ ਯਹੋਵਾਹ ਦਾ ਸਹਾਰਾ ਲੈ ਕੇ* ਕਹਿੰਦੇ ਹਨ:

      “ਕੀ ਯਹੋਵਾਹ ਸਾਡੇ ਨਾਲ ਨਹੀਂ?+

      ਸਾਡੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ