-
1 ਇਤਿਹਾਸ 28:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਅਤੇ ਹੇ ਮੇਰੇ ਪੁੱਤਰ ਸੁਲੇਮਾਨ, ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਪੂਰੇ* ਦਿਲ ਨਾਲ ਤੇ ਖ਼ੁਸ਼ੀ-ਖ਼ੁਸ਼ੀ* ਉਸ ਦੀ ਸੇਵਾ ਕਰ+ ਕਿਉਂਕਿ ਯਹੋਵਾਹ ਸਾਰੇ ਦਿਲਾਂ ਨੂੰ ਜਾਂਚਦਾ ਹੈ+ ਅਤੇ ਉਹ ਮਨ ਦੇ ਹਰ ਖ਼ਿਆਲ ਤੇ ਇਰਾਦੇ ਨੂੰ ਭਾਂਪ ਲੈਂਦਾ ਹੈ।+ ਜੇ ਤੂੰ ਉਸ ਦੀ ਭਾਲ ਕਰੇਂ, ਤਾਂ ਉਹ ਤੈਨੂੰ ਲੱਭ ਪਵੇਗਾ,+ ਪਰ ਜੇ ਤੂੰ ਉਸ ਨੂੰ ਛੱਡ ਦਿੱਤਾ, ਤਾਂ ਉਹ ਤੈਨੂੰ ਹਮੇਸ਼ਾ ਲਈ ਠੁਕਰਾ ਦੇਵੇਗਾ।+
-
-
2 ਇਤਿਹਾਸ 7:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰ ਜੇ ਤੁਸੀਂ ਮੂੰਹ ਫੇਰ ਲਿਆ ਅਤੇ ਮੇਰੇ ਨਿਯਮਾਂ ਤੇ ਮੇਰੇ ਹੁਕਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ ਜੋ ਮੈਂ ਤੁਹਾਨੂੰ ਦਿੱਤੇ ਹਨ ਅਤੇ ਤੁਸੀਂ ਜਾ ਕੇ ਹੋਰ ਦੇਵਤਿਆਂ ਦੀ ਭਗਤੀ ਕੀਤੀ ਤੇ ਉਨ੍ਹਾਂ ਅੱਗੇ ਮੱਥਾ ਟੇਕਿਆ,+ 20 ਤਾਂ ਮੈਂ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਵਿੱਚੋਂ ਜੜ੍ਹੋਂ ਉਖਾੜ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ ਅਤੇ ਸਾਰੀਆਂ ਕੌਮਾਂ ਇਸ ਨਾਲ ਘਿਰਣਾ ਕਰਨਗੀਆਂ* ਅਤੇ ਇਸ ਦਾ ਮਜ਼ਾਕ ਉਡਾਉਣਗੀਆਂ।+
-