-
ਯਿਰਮਿਯਾਹ 51:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਬਾਬਲ ਯਹੋਵਾਹ ਦੇ ਹੱਥ ਵਿਚ ਸੋਨੇ ਦਾ ਪਿਆਲਾ ਸੀ;
ਉਸ ਨੇ ਸਾਰੀ ਧਰਤੀ ਨੂੰ ਸ਼ਰਾਬੀ ਕੀਤਾ ਸੀ।
-
-
ਹਿਜ਼ਕੀਏਲ 23:32-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 “ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ:
‘ਤੂੰ ਆਪਣੀ ਭੈਣ ਦਾ ਡੂੰਘਾ ਅਤੇ ਚੌੜਾ ਪਿਆਲਾ ਪੀਵੇਂਗੀ,+
ਇਸ ਪਿਆਲੇ ਵਿਚ ਹਾਸਾ ਅਤੇ ਮਜ਼ਾਕ ਭਰਿਆ ਹੋਇਆ ਹੈ,
ਇਸ ਲਈ ਲੋਕ ਤੇਰੇ ʼਤੇ ਹੱਸਣਗੇ ਅਤੇ ਤੇਰਾ ਮਜ਼ਾਕ ਉਡਾਉਣਗੇ।+
33 ਤੇਰੀ ਭੈਣ ਸਾਮਰਿਯਾ ਦਾ ਪਿਆਲਾ
ਖ਼ੌਫ਼ ਅਤੇ ਤਬਾਹੀ ਨਾਲ ਭਰਿਆ ਹੋਇਆ ਹੈ,
ਤੂੰ ਇਸ ਨੂੰ ਪੀ ਕੇ ਸ਼ਰਾਬੀ ਹੋ ਜਾਵੇਂਗੀ ਅਤੇ ਦੁੱਖ ਵਿਚ ਡੁੱਬ ਜਾਵੇਂਗੀ।
34 ਤੈਨੂੰ ਆਖ਼ਰੀ ਬੂੰਦ ਤਕ ਇਹ ਪੀਣਾ ਹੀ ਪਵੇਗਾ+
ਅਤੇ ਤੈਨੂੰ ਇਸ ਦੀਆਂ ਠੀਕਰੀਆਂ ਚਬਾਉਣੀਆਂ ਪੈਣਗੀਆਂ।
ਤੂੰ ਦੁੱਖ ਦੇ ਮਾਰੇ ਆਪਣੀਆਂ ਛਾਤੀਆਂ ਕੱਟੇ-ਵੱਢੇਂਗੀ।
“ਕਿਉਂਕਿ ਮੈਂ ਆਪ ਇਹ ਗੱਲ ਕਹੀ ਹੈ,” ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’
-
-
ਨਹੂਮ 3:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਿਹੜਾ ਵੀ ਤੈਨੂੰ ਦੇਖੇਗਾ ਉਹ ਤੇਰੇ ਤੋਂ ਦੂਰ ਭੱਜੇਗਾ+ ਅਤੇ ਕਹੇਗਾ,
‘ਨੀਨਵਾਹ ਤਬਾਹ ਹੋ ਗਿਆ!
ਕੌਣ ਉਸ ਦਾ ਦੁੱਖ ਵੰਡਾਵੇਗਾ?’
ਤੈਨੂੰ ਦਿਲਾਸਾ ਦੇਣ ਵਾਲੇ ਲੋਕਾਂ ਨੂੰ ਮੈਂ ਕਿੱਥੋਂ ਲਿਆਵਾਂ?
-
-
ਨਹੂਮ 3:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਤੂੰ ਵੀ ਪੀ ਕੇ ਸ਼ਰਾਬੀ ਹੋ ਜਾਵੇਂਗਾ;+
ਤੂੰ ਲੁਕ ਜਾਵੇਂਗਾ।
ਤੂੰ ਦੁਸ਼ਮਣਾਂ ਤੋਂ ਬਚਣ ਲਈ ਪਨਾਹ ਲੱਭੇਂਗਾ।
-