-
ਕੂਚ 34:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਯਹੋਵਾਹ ਨੇ ਉਸ ਦੇ ਅੱਗਿਓਂ ਦੀ ਲੰਘਦੇ ਹੋਏ ਐਲਾਨ ਕੀਤਾ: “ਯਹੋਵਾਹ, ਯਹੋਵਾਹ, ਦਇਆਵਾਨ+ ਅਤੇ ਰਹਿਮਦਿਲ*+ ਪਰਮੇਸ਼ੁਰ ਜੋ ਛੇਤੀ ਗੁੱਸਾ ਨਹੀਂ ਕਰਦਾ+ ਅਤੇ ਉਹ ਅਟੱਲ ਪਿਆਰ+ ਅਤੇ ਸੱਚਾਈ*+ ਨਾਲ ਭਰਪੂਰ ਹੈ, 7 ਉਹ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈ+ ਅਤੇ ਗ਼ਲਤੀਆਂ, ਅਪਰਾਧ ਤੇ ਪਾਪ ਮਾਫ਼ ਕਰਦਾ ਹੈ,+ ਪਰ ਉਹ ਦੋਸ਼ੀ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ+ ਅਤੇ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਅਤੇ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦੇਵੇਗਾ।”+
-
-
ਯਿਰਮਿਯਾਹ 46:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ‘ਹੇ ਮੇਰੇ ਸੇਵਕ ਯਾਕੂਬ, ਤੂੰ ਨਾ ਡਰ,
ਹੇ ਇਜ਼ਰਾਈਲ, ਤੂੰ ਖ਼ੌਫ਼ ਨਾ ਖਾਹ।+
ਕਿਉਂਕਿ ਮੈਂ ਤੈਨੂੰ ਦੂਰ ਦੇਸ਼ ਤੋਂ ਬਚਾ ਲਵਾਂਗਾ
ਅਤੇ ਤੇਰੀ ਸੰਤਾਨ* ਨੂੰ ਉਸ ਦੇਸ਼ ਤੋਂ ਜਿੱਥੇ ਉਸ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
ਯਾਕੂਬ ਵਾਪਸ ਆਵੇਗਾ ਅਤੇ ਅਮਨ-ਚੈਨ ਨਾਲ ਰਹੇਗਾ,
ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।+
28 ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਯਾਕੂਬ, ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।
-