15 ਤੇਰੇ ਕੋਲੋਂ ਦੀ ਲੰਘਣ ਵਾਲੇ ਲੋਕ ਤੇਰਾ ਮਜ਼ਾਕ ਉਡਾਉਂਦੇ ਹੋਏ ਤਾੜੀਆਂ ਵਜਾਉਂਦੇ ਹਨ।+
ਉਹ ਯਰੂਸ਼ਲਮ ਦੀ ਧੀ ਨੂੰ ਦੇਖ ਕੇ ਹੈਰਾਨੀ ਨਾਲ ਸੀਟੀ ਵਜਾਉਂਦੇ ਹਨ+ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ:
“ਕੀ ਇਹ ਉਹੀ ਸ਼ਹਿਰ ਹੈ ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ, ‘ਇਸ ਦੀ ਖ਼ੂਬਸੂਰਤੀ ਬੇਮਿਸਾਲ ਹੈ, ਇਹ ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ’?”+