6 ਹੁਣ ਪਰਮੇਸ਼ੁਰ ਇਸ ਸ਼ਹਿਰ ਬਾਰੇ ਇਹ ਕਹਿੰਦਾ ਹੈ: ‘ਮੈਂ ਇਸ ਦੀ ਸਿਹਤ ਠੀਕ ਕਰਾਂਗਾ ਅਤੇ ਇਸ ਨੂੰ ਤੰਦਰੁਸਤੀ ਬਖ਼ਸ਼ਾਂਗਾ।+ ਮੈਂ ਲੋਕਾਂ ਨੂੰ ਚੰਗਾ ਕਰਾਂਗਾ ਅਤੇ ਉਨ੍ਹਾਂ ਨੂੰ ਭਰਪੂਰ ਸ਼ਾਂਤੀ ਦਿਆਂਗਾ ਅਤੇ ਉਨ੍ਹਾਂ ʼਤੇ ਸੱਚਾਈ ਪ੍ਰਗਟ ਕਰਾਂਗਾ।+ 7 ਮੈਂ ਯਹੂਦਾਹ ਅਤੇ ਇਜ਼ਰਾਈਲ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲਿਆਵਾਂਗਾ+ ਅਤੇ ਉਨ੍ਹਾਂ ਨੂੰ ਪਹਿਲਾਂ ਵਰਗੇ ਬਣਾਵਾਂਗਾ।+