-
ਅੱਯੂਬ 38:39, 40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 ਕੀ ਤੂੰ ਸ਼ੇਰ ਲਈ ਸ਼ਿਕਾਰ ਮਾਰ ਸਕਦਾ ਹੈਂ
ਜਾਂ ਜਵਾਨ ਸ਼ੇਰਾਂ ਦੀ ਭੁੱਖ ਮਿਟਾ ਸਕਦਾ ਹੈਂ+
40 ਜਦੋਂ ਉਹ ਆਪਣੇ ਟਿਕਾਣਿਆਂ ਵਿਚ ਘਾਤ ਲਾ ਕੇ ਬੈਠਦੇ ਹਨ
ਅਤੇ ਆਪਣੇ ਘੁਰਨਿਆਂ ਵਿਚ ਸ਼ਿਕਾਰ ਦੀ ਤਾਕ ਵਿਚ ਰਹਿੰਦੇ ਹਨ?
-
-
ਹੋਸ਼ੇਆ 5:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਮੈਂ ਇਫ਼ਰਾਈਮ ਲਈ ਬੱਬਰ ਸ਼ੇਰ ਵਾਂਗ
ਅਤੇ ਯਹੂਦਾਹ ਦੇ ਘਰਾਣੇ ਲਈ ਤਾਕਤਵਰ ਸ਼ੇਰ ਵਾਂਗ ਹੋਵਾਂਗਾ।
-
-
ਆਮੋਸ 5:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ‘ਹਾਇ ਉਨ੍ਹਾਂ ਲੋਕਾਂ ʼਤੇ ਜੋ ਬੇਸਬਰੀ ਨਾਲ ਯਹੋਵਾਹ ਦਾ ਦਿਨ ਉਡੀਕਦੇ ਹਨ!+
ਕੀ ਤੁਹਾਨੂੰ ਪਤਾ ਕਿ ਯਹੋਵਾਹ ਦੇ ਦਿਨ ਕੀ ਹੋਵੇਗਾ?+
ਇਹ ਹਨੇਰੇ ਦਾ ਦਿਨ ਹੋਵੇਗਾ, ਨਾ ਕਿ ਰੌਸ਼ਨੀ ਦਾ।+
19 ਉਸ ਦਿਨ ਇਸ ਤਰ੍ਹਾਂ ਹੋਵੇਗਾ ਜਿਵੇਂ ਇਕ ਆਦਮੀ ਸ਼ੇਰ ਤੋਂ ਭੱਜਦਾ ਹੈ, ਪਰ ਅੱਗੇ ਰਿੱਛ ਖੜ੍ਹਾ ਹੈ,
ਫਿਰ ਜਦੋਂ ਉਹ ਆਪਣੇ ਘਰ ਵੜਦਾ ਹੈ ਅਤੇ ਕੰਧ ʼਤੇ ਆਪਣਾ ਹੱਥ ਰੱਖਦਾ ਹੈ, ਤਾਂ ਸੱਪ ਉਸ ਨੂੰ ਡੰਗ ਮਾਰਦਾ ਹੈ।
-