-
ਬਿਵਸਥਾ ਸਾਰ 4:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਜਦੋਂ ਤੁਹਾਡੇ ʼਤੇ ਦੁੱਖਾਂ ਦਾ ਪਹਾੜ ਟੁੱਟੇਗਾ ਅਤੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਵਾਪਰਨਗੀਆਂ, ਤਾਂ ਤੁਸੀਂ ਜ਼ਰੂਰ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਮੁੜੋਗੇ ਅਤੇ ਉਸ ਦੀ ਆਵਾਜ਼ ਸੁਣੋਗੇ।+
-
-
ਜ਼ਬੂਰ 85:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ, ਸਾਡੇ ʼਤੇ ਦੁਬਾਰਾ ਮਿਹਰ ਕਰ
ਅਤੇ ਸਾਡੇ ਨਾਲ ਨਾਰਾਜ਼ ਨਾ ਰਹਿ।+
-
-
ਯਿਰਮਿਯਾਹ 31:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਮੈਂ ਸੱਚ-ਮੁੱਚ ਇਫ਼ਰਾਈਮ ਨੂੰ ਦੁਖੀ ਹਾਲਤ ਵਿਚ ਇਹ ਕਹਿੰਦੇ ਸੁਣਿਆ ਹੈ,
‘ਮੈਂ ਇਕ ਅਜਿਹੇ ਵੱਛੇ ਵਾਂਗ ਸੀ ਜਿਸ ਨੂੰ ਸਿਖਲਾਈ ਨਾ ਦਿੱਤੀ ਗਈ ਹੋਵੇ,
ਤੂੰ ਮੈਨੂੰ ਸੁਧਾਰਿਆ ਅਤੇ ਮੈਂ ਆਪਣੇ ਵਿਚ ਸੁਧਾਰ ਕੀਤਾ।
ਤੂੰ ਮੈਨੂੰ ਵਾਪਸ ਲੈ ਆ ਅਤੇ ਮੈਂ ਝੱਟ ਵਾਪਸ ਮੁੜਾਂਗਾ
ਕਿਉਂਕਿ ਤੂੰ ਮੇਰਾ ਪਰਮੇਸ਼ੁਰ ਯਹੋਵਾਹ ਹੈਂ।
-