11 ਪਰ ਉਸ ਨੇ ਕਿਹਾ: “ਬਾਹਰ ਜਾਹ ਅਤੇ ਪਹਾੜ ਉੱਤੇ ਯਹੋਵਾਹ ਅੱਗੇ ਖੜ੍ਹ।” ਅਤੇ ਦੇਖੋ! ਯਹੋਵਾਹ ਉੱਥੋਂ ਲੰਘ ਰਿਹਾ ਸੀ+ ਅਤੇ ਇਕ ਭਿਆਨਕ ਤੇ ਜ਼ਬਰਦਸਤ ਹਨੇਰੀ ਨੇ ਯਹੋਵਾਹ ਸਾਮ੍ਹਣੇ ਪਹਾੜਾਂ ਨੂੰ ਪਾੜ ਸੁੱਟਿਆ ਅਤੇ ਚਟਾਨਾਂ ਨੂੰ ਤੋੜ ਦਿੱਤਾ,+ ਪਰ ਯਹੋਵਾਹ ਹਨੇਰੀ ਵਿਚ ਨਹੀਂ ਸੀ। ਹਨੇਰੀ ਤੋਂ ਬਾਅਦ ਇਕ ਭੁਚਾਲ਼ ਆਇਆ,+ ਪਰ ਯਹੋਵਾਹ ਭੁਚਾਲ਼ ਵਿਚ ਵੀ ਨਹੀਂ ਸੀ।