-
ਕੂਚ 13:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਜਾਣ ਦਿੱਤਾ, ਤਾਂ ਪਰਮੇਸ਼ੁਰ ਉਨ੍ਹਾਂ ਨੂੰ ਫਲਿਸਤੀਆਂ ਦੇ ਦੇਸ਼ ਨੂੰ ਜਾਂਦੇ ਰਾਹ ਥਾਣੀਂ ਨਹੀਂ ਲੈ ਕੇ ਗਿਆ, ਭਾਵੇਂ ਕਿ ਇਹ ਰਾਹ ਛੋਟਾ ਸੀ। ਕਿਉਂਕਿ ਪਰਮੇਸ਼ੁਰ ਨੇ ਕਿਹਾ: “ਜਦੋਂ ਉਸ ਦੇਸ਼ ਦੇ ਲੋਕ ਉਨ੍ਹਾਂ ਨਾਲ ਲੜਾਈ ਕਰਨਗੇ, ਤਾਂ ਸ਼ਾਇਦ ਉਨ੍ਹਾਂ ਦੇ ਮਨ ਬਦਲ ਜਾਣ ਅਤੇ ਉਹ ਮਿਸਰ ਨੂੰ ਵਾਪਸ ਮੁੜ ਜਾਣ।” 18 ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਘੁਮਾ ਕੇ ਲਾਲ ਸਮੁੰਦਰ ਦੇ ਲਾਗੇ ਪੈਂਦੀ ਉਜਾੜ ਵਿੱਚੋਂ ਦੀ ਲੈ ਕੇ ਗਿਆ।+ ਪਰ ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਤਾਂ ਉਹ ਫ਼ੌਜੀਆਂ ਦੇ ਦਲਾਂ ਵਾਂਗ ਵਿਵਸਥਿਤ ਢੰਗ ਨਾਲ ਨਿਕਲੇ।
-
-
ਕੂਚ 15:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਬਾਅਦ ਵਿਚ ਮੂਸਾ ਇਜ਼ਰਾਈਲੀਆਂ ਨੂੰ ਨਾਲ ਲੈ ਕੇ ਲਾਲ ਸਮੁੰਦਰ ਤੋਂ ਤੁਰ ਪਿਆ ਅਤੇ ਉਹ ਸ਼ੂਰ ਦੀ ਉਜਾੜ ਵਿਚ ਆਏ ਅਤੇ ਉਹ ਉਜਾੜ ਵਿਚ ਤਿੰਨ ਦਿਨ ਸਫ਼ਰ ਕਰਦੇ ਰਹੇ, ਪਰ ਉਨ੍ਹਾਂ ਨੂੰ ਕਿਤੇ ਪਾਣੀ ਨਾ ਮਿਲਿਆ।
-