-
ਕੂਚ 20:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਤੂੰ ਸਬਤ ਦਾ ਦਿਨ ਮਨਾਉਣਾ ਨਾ ਭੁੱਲ ਤਾਂਕਿ ਇਹ ਪਵਿੱਤਰ ਰਹੇ।+ 9 ਤੂੰ ਛੇ ਦਿਨ ਮਿਹਨਤ ਕਰ ਅਤੇ ਆਪਣੇ ਸਾਰੇ ਕੰਮ-ਧੰਦੇ ਕਰ।+ 10 ਪਰ ਸੱਤਵੇਂ ਦਿਨ ਤੇਰੇ ਪਰਮੇਸ਼ੁਰ ਯਹੋਵਾਹ ਦਾ ਸਬਤ ਹੈ। ਤੂੰ ਉਸ ਦਿਨ ਕੋਈ ਕੰਮ-ਕਾਰ ਨਾ ਕਰ, ਨਾ ਤੂੰ, ਨਾ ਤੇਰਾ ਪੁੱਤਰ, ਨਾ ਤੇਰੀ ਧੀ, ਨਾ ਤੇਰਾ ਦਾਸ, ਨਾ ਤੇਰੀ ਦਾਸੀ, ਨਾ ਤੇਰਾ ਪਾਲਤੂ ਪਸ਼ੂ ਅਤੇ ਨਾ ਹੀ ਤੇਰੇ ਸ਼ਹਿਰਾਂ* ਵਿਚ ਰਹਿੰਦਾ ਕੋਈ ਵੀ ਪਰਦੇਸੀ ਕੰਮ ਕਰੇ।+
-
-
ਲੇਵੀਆਂ 23:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੁਸੀਂ ਪੂਰਾ ਆਰਾਮ ਕਰੋ ਅਤੇ ਤੁਰ੍ਹੀ ਵਜਾ ਕੇ ਲੋਕਾਂ ਨੂੰ ਯਾਦ ਕਰਾਓ+ ਕਿ ਇਸ ਦਿਨ ਪਵਿੱਤਰ ਸਭਾ ਹੈ।
-
-
ਲੇਵੀਆਂ 25:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਪਰ ਸੱਤਵਾਂ ਸਾਲ ਜ਼ਮੀਨ ਲਈ ਯਹੋਵਾਹ ਦਾ ਸਬਤ ਹੋਵੇਗਾ ਅਤੇ ਪੂਰੇ ਆਰਾਮ ਦਾ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਤੇ ਨਾ ਹੀ ਅੰਗੂਰੀ ਵੇਲਾਂ ਛਾਂਗਣੀਆਂ।
-
-
ਲੇਵੀਆਂ 25:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਤੁਹਾਡੇ ਲਈ 50ਵਾਂ ਸਾਲ ਆਜ਼ਾਦੀ ਦਾ ਸਾਲ ਹੋਵੇਗਾ। ਤੁਸੀਂ ਆਪਣੇ ਖੇਤਾਂ ਵਿਚ ਬੀ ਨਹੀਂ ਬੀਜਣਾ ਅਤੇ ਪਿਛਲੀ ਵਾਢੀ ਤੋਂ ਬਾਅਦ ਖੇਤਾਂ ਵਿਚ ਜੋ ਕੁਝ ਵੀ ਆਪਣੇ ਆਪ ਉੱਗੇਗਾ, ਉਹ ਤੁਸੀਂ ਨਹੀਂ ਵੱਢਣਾ। ਜਿਨ੍ਹਾਂ ਅੰਗੂਰੀ ਵੇਲਾਂ ਨੂੰ ਛਾਂਗਿਆ ਨਹੀਂ ਗਿਆ ਹੈ, ਉਨ੍ਹਾਂ ਉੱਤੇ ਆਪਣੇ ਆਪ ਲੱਗੇ ਅੰਗੂਰ ਤੁਸੀਂ ਇਕੱਠੇ ਨਹੀਂ ਕਰਨੇ।+
-