-
ਅਸਤਰ 3:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਹਿਲੇ ਮਹੀਨੇ ਦੀ 13 ਤਾਰੀਖ਼ ਨੂੰ ਰਾਜੇ ਦੇ ਲਿਖਾਰੀਆਂ+ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਰਾਜੇ ਦੇ ਸੂਬੇਦਾਰਾਂ, ਜ਼ਿਲ੍ਹਿਆਂ ਦੇ ਰਾਜਪਾਲਾਂ ਅਤੇ ਵੱਖੋ-ਵੱਖਰੇ ਲੋਕਾਂ ਦੇ ਮੰਤਰੀਆਂ ਲਈ ਹਾਮਾਨ ਦੇ ਸਾਰੇ ਹੁਕਮ ਲਿਖੇ।+ ਇਹ ਹੁਕਮ ਹਰ ਜ਼ਿਲ੍ਹੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਪੀ* ਵਿਚ ਲਿਖੇ ਗਏ। ਇਹ ਰਾਜੇ ਦੇ ਨਾਂ ʼਤੇ ਲਿਖੇ ਗਏ ਅਤੇ ਉਨ੍ਹਾਂ ʼਤੇ ਰਾਜੇ ਦੀ ਮੁਹਰ ਵਾਲੀ ਅੰਗੂਠੀ ਨਾਲ ਮੁਹਰ ਲਾਈ ਗਈ।+
-
-
ਅਸਤਰ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਸ ਨੇ ਇਹ ਹੁਕਮ ਰਾਜਾ ਅਹਸ਼ਵੇਰੋਸ਼ ਦੇ ਨਾਂ ʼਤੇ ਲਿਖੇ ਅਤੇ ਉਨ੍ਹਾਂ ਉੱਤੇ ਰਾਜੇ ਦੀ ਅੰਗੂਠੀ ਨਾਲ ਮੁਹਰ ਲਾ ਦਿੱਤੀ।+ ਫਿਰ ਡਾਕੀਏ ਇਹ ਦਸਤਾਵੇਜ਼ ਲੈ ਕੇ ਤੇਜ਼ ਦੌੜਨ ਵਾਲੇ ਘੋੜਿਆਂ ʼਤੇ ਰਵਾਨਾ ਹੋ ਗਏ ਜੋ ਰਾਜ ਦੇ ਕੰਮਾਂ ਲਈ ਵਰਤੇ ਜਾਂਦੇ ਸਨ।
-