1 ਸਮੂਏਲ 2:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਕੰਗਾਲ ਕਰਦਾ ਹੈ ਅਤੇ ਉਹੀ ਮਾਲਾਮਾਲ ਕਰਦਾ ਹੈ;+ਉਹੀ ਨੀਵਾਂ ਕਰਦਾ ਹੈ ਅਤੇ ਉਹੀ ਉੱਚਾ ਕਰਦਾ ਹੈ।+ 8 ਉਹ ਨੀਵੇਂ ਨੂੰ ਮਿੱਟੀ ਵਿੱਚੋਂ ਉਠਾਉਂਦਾ ਹੈ;ਉਹੀ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+ਤਾਂਕਿ ਉਨ੍ਹਾਂ ਨੂੰ ਹਾਕਮਾਂ ਨਾਲ ਬਿਠਾਵੇਅਤੇ ਉਨ੍ਹਾਂ ਨੂੰ ਆਦਰ ਦੀ ਪਦਵੀ ਦੇਵੇ। ਧਰਤੀ ਦੀ ਨੀਂਹ ਯਹੋਵਾਹ ਦੇ ਹੱਥ ਵਿਚ ਹੈ+ਅਤੇ ਉਹ ਇਸ ਉੱਤੇ ਉਪਜਾਊ ਜ਼ਮੀਨ ਨੂੰ ਟਿਕਾਉਂਦਾ ਹੈ। ਜ਼ਬੂਰ 75:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਪਰਮੇਸ਼ੁਰ ਨਿਆਂਕਾਰ ਹੈ।+ ਉਹ ਇਕ ਨੂੰ ਨੀਵਾਂ ਕਰਦਾ ਹੈ ਤੇ ਦੂਜੇ ਨੂੰ ਉੱਚਾ ਚੁੱਕਦਾ ਹੈ।+ ਯਿਰਮਿਯਾਹ 27:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ‘ਮੈਂ ਹੀ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਧਰਤੀ ਅਤੇ ਇਸ ਉੱਤੇ ਰਹਿੰਦੇ ਇਨਸਾਨਾਂ ਅਤੇ ਜਾਨਵਰਾਂ ਨੂੰ ਬਣਾਇਆ ਹੈ। ਮੈਂ ਜਿਨ੍ਹਾਂ ਨੂੰ ਚਾਹਾਂ,* ਉਨ੍ਹਾਂ ਨੂੰ ਇਹ ਸਭ ਕੁਝ ਦਿੰਦਾ ਹਾਂ।+ ਦਾਨੀਏਲ 4:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਪਹਿਰੇਦਾਰਾਂ+ ਨੇ ਇਸ ਫ਼ਰਮਾਨ ਦਾ ਐਲਾਨ ਕੀਤਾ ਹੈ ਅਤੇ ਪਵਿੱਤਰ ਦੂਤਾਂ ਨੇ ਇਸ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ ਤਾਂਕਿ ਧਰਤੀ ʼਤੇ ਜੀਉਣ ਵਾਲੇ ਲੋਕ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ।+ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ ਅਤੇ ਉਹ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਵੀ ਰਾਜ-ਗੱਦੀ ʼਤੇ ਬਿਠਾਉਂਦਾ ਹੈ।”
7 ਯਹੋਵਾਹ ਕੰਗਾਲ ਕਰਦਾ ਹੈ ਅਤੇ ਉਹੀ ਮਾਲਾਮਾਲ ਕਰਦਾ ਹੈ;+ਉਹੀ ਨੀਵਾਂ ਕਰਦਾ ਹੈ ਅਤੇ ਉਹੀ ਉੱਚਾ ਕਰਦਾ ਹੈ।+ 8 ਉਹ ਨੀਵੇਂ ਨੂੰ ਮਿੱਟੀ ਵਿੱਚੋਂ ਉਠਾਉਂਦਾ ਹੈ;ਉਹੀ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+ਤਾਂਕਿ ਉਨ੍ਹਾਂ ਨੂੰ ਹਾਕਮਾਂ ਨਾਲ ਬਿਠਾਵੇਅਤੇ ਉਨ੍ਹਾਂ ਨੂੰ ਆਦਰ ਦੀ ਪਦਵੀ ਦੇਵੇ। ਧਰਤੀ ਦੀ ਨੀਂਹ ਯਹੋਵਾਹ ਦੇ ਹੱਥ ਵਿਚ ਹੈ+ਅਤੇ ਉਹ ਇਸ ਉੱਤੇ ਉਪਜਾਊ ਜ਼ਮੀਨ ਨੂੰ ਟਿਕਾਉਂਦਾ ਹੈ।
5 ‘ਮੈਂ ਹੀ ਆਪਣੀ ਵੱਡੀ ਤਾਕਤ ਅਤੇ ਆਪਣੀ ਤਾਕਤਵਰ ਬਾਂਹ* ਨਾਲ ਧਰਤੀ ਅਤੇ ਇਸ ਉੱਤੇ ਰਹਿੰਦੇ ਇਨਸਾਨਾਂ ਅਤੇ ਜਾਨਵਰਾਂ ਨੂੰ ਬਣਾਇਆ ਹੈ। ਮੈਂ ਜਿਨ੍ਹਾਂ ਨੂੰ ਚਾਹਾਂ,* ਉਨ੍ਹਾਂ ਨੂੰ ਇਹ ਸਭ ਕੁਝ ਦਿੰਦਾ ਹਾਂ।+
17 ਪਹਿਰੇਦਾਰਾਂ+ ਨੇ ਇਸ ਫ਼ਰਮਾਨ ਦਾ ਐਲਾਨ ਕੀਤਾ ਹੈ ਅਤੇ ਪਵਿੱਤਰ ਦੂਤਾਂ ਨੇ ਇਸ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ ਤਾਂਕਿ ਧਰਤੀ ʼਤੇ ਜੀਉਣ ਵਾਲੇ ਲੋਕ ਜਾਣ ਲੈਣ ਕਿ ਅੱਤ ਮਹਾਨ ਪਰਮੇਸ਼ੁਰ ਇਨਸਾਨੀ ਹਕੂਮਤਾਂ ʼਤੇ ਰਾਜ ਕਰਦਾ ਹੈ।+ ਉਹ ਜਿਸ ਨੂੰ ਚਾਹੇ, ਰਾਜ ਦਿੰਦਾ ਹੈ ਅਤੇ ਉਹ ਨੀਵੇਂ ਤੋਂ ਨੀਵੇਂ ਇਨਸਾਨ ਨੂੰ ਵੀ ਰਾਜ-ਗੱਦੀ ʼਤੇ ਬਿਠਾਉਂਦਾ ਹੈ।”