-
ਦਾਨੀਏਲ 2:34, 35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਜਦ ਅਜੇ ਤੂੰ ਇਹ ਦੇਖ ਹੀ ਰਿਹਾ ਸੀ, ਤਾਂ ਪਹਾੜ ਤੋਂ ਇਕ ਪੱਥਰ ਬਿਨਾਂ ਹੱਥ ਲਾਏ ਕੱਟਿਆ ਗਿਆ ਅਤੇ ਮੂਰਤ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ʼਤੇ ਵੱਜਾ ਅਤੇ ਉਨ੍ਹਾਂ ਨੂੰ ਚੂਰ-ਚੂਰ ਕਰ ਦਿੱਤਾ।+ 35 ਉਸ ਸਮੇਂ ਲੋਹਾ, ਮਿੱਟੀ, ਤਾਂਬਾ, ਚਾਂਦੀ ਅਤੇ ਸੋਨਾ ਸਾਰੇ ਚੂਰ-ਚੂਰ ਹੋ ਗਏ ਅਤੇ ਉਹ ਗਰਮੀਆਂ ਦੌਰਾਨ ਪਿੜ ਵਿਚ ਪਈ ਤੂੜੀ ਵਾਂਗ ਹੋ ਗਏ ਅਤੇ ਹਵਾ ਉਨ੍ਹਾਂ ਨੂੰ ਉਡਾ ਕੇ ਲੈ ਗਈ ਜਿਸ ਕਰਕੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। ਪਰ ਜਿਹੜਾ ਪੱਥਰ ਮੂਰਤ ਦੇ ਵੱਜਾ ਸੀ, ਉਹ ਇਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਉੱਤੇ ਫੈਲ ਗਿਆ।
-