-
ਦਾਨੀਏਲ 3:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਤਦ ਹੋਕਾ ਦੇਣ ਵਾਲੇ ਆਦਮੀ ਨੇ ਉੱਚੀ ਆਵਾਜ਼ ਵਿਚ ਐਲਾਨ ਕੀਤਾ: “ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕੋ, ਤੁਹਾਨੂੰ ਹੁਕਮ ਦਿੱਤਾ ਜਾਂਦਾ ਹੈ ਕਿ 5 ਜਦ ਤੁਸੀਂ ਨਰਸਿੰਗੇ, ਬੰਸਰੀ, ਰਬਾਬ, ਤਾਰਾਂ ਵਾਲੇ ਹੋਰ ਸਾਜ਼ਾਂ, ਮਸ਼ਕਬੀਨ ਅਤੇ ਹੋਰ ਸਾਜ਼ਾਂ ਦੀ ਆਵਾਜ਼ ਸੁਣੋ, ਤਾਂ ਤੁਸੀਂ ਜ਼ਮੀਨ ʼਤੇ ਸਿਰ ਨਿਵਾ ਕੇ ਸੋਨੇ ਦੀ ਮੂਰਤ ਦੇ ਅੱਗੇ ਮੱਥਾ ਟੇਕੋ ਜੋ ਰਾਜਾ ਨਬੂਕਦਨੱਸਰ ਨੇ ਖੜ੍ਹੀ ਕਰਾਈ ਹੈ। 6 ਜਿਹੜਾ ਵੀ ਮੂਰਤ ਦੇ ਅੱਗੇ ਜ਼ਮੀਨ ʼਤੇ ਸਿਰ ਨਿਵਾ ਕੇ ਮੱਥਾ ਨਹੀਂ ਟੇਕੇਗਾ, ਉਸ ਨੂੰ ਫ਼ੌਰਨ ਬਲ਼ਦੀ ਹੋਈ ਭੱਠੀ ਵਿਚ ਸੁੱਟ ਦਿੱਤਾ ਜਾਵੇਗਾ।”+
-