-
ਦਾਨੀਏਲ 2:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਕਸਦੀਆਂ ਨੇ ਰਾਜੇ ਨੂੰ ਜਵਾਬ ਦਿੱਤਾ: “ਇਸ ਧਰਤੀ* ਉੱਤੇ ਅਜਿਹਾ ਕੋਈ ਇਨਸਾਨ ਨਹੀਂ ਜੋ ਰਾਜੇ ਦੀ ਮੰਗ ਪੂਰੀ ਕਰ ਸਕੇ। ਕਿਸੇ ਵੀ ਮਹਾਨ ਰਾਜੇ ਜਾਂ ਰਾਜਪਾਲ ਨੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ ਜਾਂ ਕਸਦੀਆਂ ਤੋਂ ਅਜਿਹੀ ਗੱਲ ਕਦੇ ਨਹੀਂ ਪੁੱਛੀ। 11 ਰਾਜੇ ਦੀ ਇਹ ਮੰਗ ਪੂਰੀ ਕਰਨੀ ਔਖੀ ਹੈ। ਕੋਈ ਵੀ ਰਾਜੇ ਨੂੰ ਇਹ ਗੱਲ ਨਹੀਂ ਦੱਸ ਸਕਦਾ, ਸਿਰਫ਼ ਦੇਵਤੇ ਹੀ ਇਸ ਦਾ ਜਵਾਬ ਦੇ ਸਕਦੇ ਹਨ ਜੋ ਇਨਸਾਨਾਂ ਨਾਲ ਨਹੀਂ ਵੱਸਦੇ।”
-