39 ਤੁਸੀਂ ਅੰਗੂਰਾਂ ਦੇ ਬਾਗ਼ ਲਾਓਗੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰੋਗੇ, ਪਰ ਤੁਸੀਂ ਦਾਖਰਸ ਨਹੀਂ ਪੀ ਸਕੋਗੇ ਅਤੇ ਨਾ ਹੀ ਬਾਗ਼ਾਂ ਵਿੱਚੋਂ ਅੰਗੂਰ ਇਕੱਠੇ ਕਰ ਸਕੋਗੇ+ ਕਿਉਂਕਿ ਅੰਗੂਰਾਂ ਨੂੰ ਕੀੜੇ ਖਾ ਜਾਣਗੇ। 40 ਤੁਹਾਡੇ ਪੂਰੇ ਦੇਸ਼ ਵਿਚ ਜ਼ੈਤੂਨ ਦੇ ਦਰਖ਼ਤ ਹੋਣਗੇ, ਪਰ ਤੁਸੀਂ ਉਨ੍ਹਾਂ ਦਾ ਤੇਲ ਨਹੀਂ ਮਲ਼ ਸਕੋਗੇ ਕਿਉਂਕਿ ਸਾਰੇ ਜ਼ੈਤੂਨ ਝੜ ਜਾਣਗੇ।