2 ਕਿਉਂਕਿ ਯਹੋਵਾਹ ਦਾ ਕ੍ਰੋਧ ਸਾਰੀਆਂ ਕੌਮਾਂ ʼਤੇ ਭੜਕ ਉੱਠਿਆ ਹੈ,+
ਉਸ ਦਾ ਗੁੱਸਾ ਉਨ੍ਹਾਂ ਦੀ ਸਾਰੀ ਫ਼ੌਜ ਉੱਤੇ ਭਖਿਆ ਹੋਇਆ ਹੈ।+
ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ;
ਉਹ ਉਨ੍ਹਾਂ ਨੂੰ ਵੱਢੇ ਜਾਣ ਲਈ ਦੇ ਦੇਵੇਗਾ।+
3 ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ
ਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਸੜਿਆਂਦ ਉੱਪਰ ਉੱਠੇਗੀ;+
ਉਨ੍ਹਾਂ ਦੇ ਖ਼ੂਨ ਨਾਲ ਪਹਾੜ ਪਿਘਲ ਜਾਣਗੇ।+