-
ਹਿਜ਼ਕੀਏਲ 35:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਭਾਵੇਂ ਕਿ ਯਹੋਵਾਹ ਉੱਥੇ ਸੀ, ਫਿਰ ਵੀ ਤੂੰ ਕਿਹਾ, ‘ਇਹ ਦੋਵੇਂ ਕੌਮਾਂ ਅਤੇ ਦੋਵੇਂ ਦੇਸ਼ ਮੇਰੇ ਹੋ ਜਾਣਗੇ ਅਤੇ ਅਸੀਂ ਇਨ੍ਹਾਂ ʼਤੇ ਕਬਜ਼ਾ ਕਰ ਲਵਾਂਗੇ,+ 11 ਇਸ ਲਈ ਮੈਨੂੰ ਆਪਣੀ ਜਾਨ ਦੀ ਸਹੁੰ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ, ‘ਜਿਵੇਂ ਤੂੰ ਉਨ੍ਹਾਂ ਨਾਲ ਈਰਖਾ ਕੀਤੀ ਅਤੇ ਗੁੱਸੇ ਵਿਚ ਆ ਕੇ ਉਨ੍ਹਾਂ ਨਾਲ ਨਫ਼ਰਤ ਭਰਿਆ ਸਲੂਕ ਕੀਤਾ, ਮੈਂ ਵੀ ਤੇਰੇ ਨਾਲ ਉਸੇ ਤਰ੍ਹਾਂ ਸਲੂਕ ਕਰਾਂਗਾ।+ ਜਦੋਂ ਮੈਂ ਤੇਰਾ ਨਿਆਂ ਕਰਾਂਗਾ, ਤਾਂ ਮੈਂ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਜ਼ਾਹਰ ਕਰਾਂਗਾ।
-
-
ਸਫ਼ਨਯਾਹ 2:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਮੈਂ ਮੋਆਬ ਨੂੰ ਬਦਨਾਮੀ ਕਰਦਿਆਂ ਅਤੇ ਅੰਮੋਨੀਆਂ ਨੂੰ ਬੇਇੱਜ਼ਤੀ ਕਰਦਿਆਂ ਸੁਣਿਆ ਹੈ+
ਜਿਨ੍ਹਾਂ ਨੇ ਮੇਰੇ ਲੋਕਾਂ ਦਾ ਮਖੌਲ ਉਡਾਇਆ ਅਤੇ ਘਮੰਡ ਵਿਚ ਆ ਕੇ ਉਨ੍ਹਾਂ ਦਾ ਇਲਾਕਾ ਹਥਿਆਉਣ ਦੀਆਂ ਧਮਕੀਆਂ ਦਿੱਤੀਆਂ।+
9 ਇਸ ਲਈ ਮੈਂ ਆਪਣੀ ਸਹੁੰ ਖਾਂਦਾ ਹਾਂ,” ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ,
“ਮੋਆਬ ਸਦੂਮ ਵਾਂਗ ਬਣ ਜਾਵੇਗਾ+
ਅਤੇ ਅੰਮੋਨੀ ਗਮੋਰਾ* ਵਾਂਗ ਬਣ ਜਾਣਗੇ,+
ਉਨ੍ਹਾਂ ਦਾ ਇਲਾਕਾ ਬਿੱਛੂ ਬੂਟੀਆਂ ਦੀ ਜਗ੍ਹਾ ਅਤੇ ਲੂਣ ਦਾ ਟੋਆ ਬਣ ਜਾਵੇਗਾ ਤੇ ਹਮੇਸ਼ਾ ਲਈ ਵੀਰਾਨ ਹੋ ਜਾਵੇਗਾ।+
ਮੇਰੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ
ਅਤੇ ਮੇਰੀ ਕੌਮ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਕੱਢ ਦੇਣਗੇ।
-