-
ਪ੍ਰਕਾਸ਼ ਦੀ ਕਿਤਾਬ 14:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਕ ਹੋਰ ਦੂਤ ਵੇਦੀ ਵੱਲੋਂ ਆਇਆ ਅਤੇ ਉਸ ਕੋਲ ਅੱਗ ਉੱਤੇ ਅਧਿਕਾਰ ਸੀ। ਉਸ ਨੇ ਤਿੱਖੀ ਦਾਤੀ ਵਾਲੇ ਦੂਤ ਨੂੰ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਦਾਤੀ ਚਲਾ ਅਤੇ ਧਰਤੀ ਉੱਤੇ ਅੰਗੂਰੀ ਵੇਲ ਤੋਂ ਗੁੱਛੇ ਵੱਢ ਕੇ ਇਕੱਠੇ ਕਰ ਕਿਉਂਕਿ ਅੰਗੂਰ ਪੱਕ ਗਏ ਹਨ।”+ 19 ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਚਲਾਈ ਅਤੇ ਧਰਤੀ ਉੱਤੋਂ ਅੰਗੂਰਾਂ ਦੇ ਗੁੱਛੇ ਵੱਢ ਕੇ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਸਾਰੇ ਚੁਬੱਚੇ ਵਿਚ ਸੁੱਟ ਦਿੱਤੇ।+ 20 ਸ਼ਹਿਰੋਂ ਬਾਹਰ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧਿਆ ਗਿਆ ਅਤੇ ਚੁਬੱਚੇ ਵਿੱਚੋਂ ਇੰਨਾ ਖ਼ੂਨ ਨਿਕਲਿਆ ਕਿ ਇਹ ਘੋੜਿਆਂ ਦੀਆਂ ਲਗਾਮਾਂ ਤਕ ਪਹੁੰਚ ਗਿਆ ਅਤੇ ਇਹ ਲਗਭਗ 300 ਕਿਲੋਮੀਟਰ* ਦੇ ਇਲਾਕੇ ਵਿਚ ਫੈਲ ਗਿਆ।
-