-
2 ਰਾਜਿਆਂ 3:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਜਦੋਂ ਮੋਆਬ ਦੇ ਰਾਜੇ ਨੇ ਦੇਖਿਆ ਕਿ ਉਹ ਯੁੱਧ ਹਾਰ ਗਿਆ ਹੈ, ਤਾਂ ਉਸ ਨੇ ਆਪਣੇ ਨਾਲ ਤਲਵਾਰਾਂ ਨਾਲ ਲੈਸ 700 ਬੰਦਿਆਂ ਨੂੰ ਲਿਆ ਅਤੇ ਫ਼ੌਜ ਨੂੰ ਚੀਰਦੇ ਹੋਏ ਅਦੋਮ ਦੇ ਰਾਜੇ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ;+ ਪਰ ਉਹ ਪਹੁੰਚ ਨਾ ਪਾਏ। 27 ਇਸ ਲਈ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਲਿਆ ਜਿਸ ਨੇ ਉਸ ਦੀ ਜਗ੍ਹਾ ਰਾਜਾ ਬਣਨਾ ਸੀ ਅਤੇ ਕੰਧ ਉੱਤੇ ਉਸ ਦੀ ਹੋਮ-ਬਲ਼ੀ ਚੜ੍ਹਾ ਦਿੱਤੀ।+ ਇਜ਼ਰਾਈਲ ਖ਼ਿਲਾਫ਼ ਬਹੁਤ ਕ੍ਰੋਧ ਭੜਕਿਆ ਜਿਸ ਕਰਕੇ ਉਹ ਉਸ ਤੋਂ ਪਿੱਛੇ ਹਟ ਗਏ ਅਤੇ ਆਪਣੇ ਦੇਸ਼ ਵਾਪਸ ਮੁੜ ਗਏ।
-