ਯਸਾਯਾਹ 28:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਯਹੋਵਾਹ ਉੱਠ ਖੜ੍ਹਾ ਹੋਵੇਗਾ ਜਿਵੇਂ ਉਹ ਪਰਾਸੀਮ ਪਹਾੜ ʼਤੇ ਉੱਠ ਖੜ੍ਹਾ ਹੋਇਆ ਸੀ;ਉਹ ਭੜਕ ਉੱਠੇਗਾ ਜਿਵੇਂ ਉਹ ਗਿਬਓਨ ਨੇੜੇ ਘਾਟੀ ਵਿਚ ਭੜਕਿਆ ਸੀ+ਤਾਂਕਿ ਉਹ ਆਪਣਾ ਕੰਮ ਕਰੇ, ਹਾਂ, ਆਪਣਾ ਨਿਰਾਲਾ ਕੰਮ,ਤਾਂਕਿ ਉਹ ਆਪਣਾ ਕੰਮ ਪੂਰਾ ਕਰੇ, ਹਾਂ, ਆਪਣਾ ਅਨੋਖਾ ਕੰਮ।+ ਯਸਾਯਾਹ 29:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਲਈ ਮੈਂ ਫਿਰ ਤੋਂ ਇਸ ਪਰਜਾ ਨਾਲ ਅਸਚਰਜ ਕੰਮ ਕਰਾਂਗਾ,+ਅਚੰਭੇ ʼਤੇ ਅਚੰਭਾ ਕਰਾਂਗਾ;ਉਨ੍ਹਾਂ ਦੇ ਬੁੱਧੀਮਾਨਾਂ ਦੀ ਬੁੱਧ ਮਿਟ ਜਾਵੇਗੀਅਤੇ ਉਨ੍ਹਾਂ ਦੇ ਸਮਝਦਾਰਾਂ ਦੀ ਸਮਝ ਅਲੋਪ ਹੋ ਜਾਵੇਗੀ।”+ ਵਿਰਲਾਪ 4:11, 12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਨੇ ਆਪਣਾ ਕ੍ਰੋਧ ਦਿਖਾਇਆ ਹੈ। ਉਸ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+ ਉਹ ਸੀਓਨ ਵਿਚ ਅੱਗ ਬਾਲ਼ਦਾ ਹੈ ਜੋ ਉਸ ਦੀਆਂ ਨੀਂਹਾਂ ਭਸਮ ਕਰ ਦਿੰਦੀ ਹੈ।+ ל [ਲਾਮਦ] 12 ਧਰਤੀ ਦੇ ਰਾਜਿਆਂ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਵਿਸ਼ਵਾਸ ਨਹੀਂ ਸੀਕਿ ਵਿਰੋਧੀ ਅਤੇ ਦੁਸ਼ਮਣ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਵੜ ਜਾਣਗੇ।+ ਰਸੂਲਾਂ ਦੇ ਕੰਮ 13:40, 41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਇਸ ਲਈ ਖ਼ਬਰਦਾਰ ਰਹੋ ਕਿ ਨਬੀਆਂ ਦੀਆਂ ਲਿਖਤਾਂ ਵਿਚ ਜੋ ਲਿਖਿਆ ਹੈ, ਉਹ ਤੁਹਾਡੇ ਉੱਤੇ ਨਾ ਆ ਪਵੇ: 41 ‘ਘਿਰਣਾ ਕਰਨ ਵਾਲਿਓ, ਦੇਖੋ, ਦੰਗ ਰਹਿ ਜਾਓ ਅਤੇ ਮਿਟ ਜਾਓ ਕਿਉਂਕਿ ਮੈਂ ਜਿਹੜਾ ਕੰਮ ਤੁਹਾਡੇ ਦਿਨਾਂ ਵਿਚ ਕਰ ਰਿਹਾ ਹਾਂ, ਉਸ ਉੱਤੇ ਤੁਸੀਂ ਕਦੇ ਵੀ ਯਕੀਨ ਨਹੀਂ ਕਰੋਗੇ, ਭਾਵੇਂ ਕੋਈ ਤੁਹਾਨੂੰ ਇਸ ਬਾਰੇ ਖੋਲ੍ਹ ਕੇ ਹੀ ਕਿਉਂ ਨਾ ਦੱਸੇ।’”+
21 ਯਹੋਵਾਹ ਉੱਠ ਖੜ੍ਹਾ ਹੋਵੇਗਾ ਜਿਵੇਂ ਉਹ ਪਰਾਸੀਮ ਪਹਾੜ ʼਤੇ ਉੱਠ ਖੜ੍ਹਾ ਹੋਇਆ ਸੀ;ਉਹ ਭੜਕ ਉੱਠੇਗਾ ਜਿਵੇਂ ਉਹ ਗਿਬਓਨ ਨੇੜੇ ਘਾਟੀ ਵਿਚ ਭੜਕਿਆ ਸੀ+ਤਾਂਕਿ ਉਹ ਆਪਣਾ ਕੰਮ ਕਰੇ, ਹਾਂ, ਆਪਣਾ ਨਿਰਾਲਾ ਕੰਮ,ਤਾਂਕਿ ਉਹ ਆਪਣਾ ਕੰਮ ਪੂਰਾ ਕਰੇ, ਹਾਂ, ਆਪਣਾ ਅਨੋਖਾ ਕੰਮ।+
14 ਇਸ ਲਈ ਮੈਂ ਫਿਰ ਤੋਂ ਇਸ ਪਰਜਾ ਨਾਲ ਅਸਚਰਜ ਕੰਮ ਕਰਾਂਗਾ,+ਅਚੰਭੇ ʼਤੇ ਅਚੰਭਾ ਕਰਾਂਗਾ;ਉਨ੍ਹਾਂ ਦੇ ਬੁੱਧੀਮਾਨਾਂ ਦੀ ਬੁੱਧ ਮਿਟ ਜਾਵੇਗੀਅਤੇ ਉਨ੍ਹਾਂ ਦੇ ਸਮਝਦਾਰਾਂ ਦੀ ਸਮਝ ਅਲੋਪ ਹੋ ਜਾਵੇਗੀ।”+
11 ਯਹੋਵਾਹ ਨੇ ਆਪਣਾ ਕ੍ਰੋਧ ਦਿਖਾਇਆ ਹੈ। ਉਸ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+ ਉਹ ਸੀਓਨ ਵਿਚ ਅੱਗ ਬਾਲ਼ਦਾ ਹੈ ਜੋ ਉਸ ਦੀਆਂ ਨੀਂਹਾਂ ਭਸਮ ਕਰ ਦਿੰਦੀ ਹੈ।+ ל [ਲਾਮਦ] 12 ਧਰਤੀ ਦੇ ਰਾਜਿਆਂ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਵਿਸ਼ਵਾਸ ਨਹੀਂ ਸੀਕਿ ਵਿਰੋਧੀ ਅਤੇ ਦੁਸ਼ਮਣ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਵੜ ਜਾਣਗੇ।+
40 ਇਸ ਲਈ ਖ਼ਬਰਦਾਰ ਰਹੋ ਕਿ ਨਬੀਆਂ ਦੀਆਂ ਲਿਖਤਾਂ ਵਿਚ ਜੋ ਲਿਖਿਆ ਹੈ, ਉਹ ਤੁਹਾਡੇ ਉੱਤੇ ਨਾ ਆ ਪਵੇ: 41 ‘ਘਿਰਣਾ ਕਰਨ ਵਾਲਿਓ, ਦੇਖੋ, ਦੰਗ ਰਹਿ ਜਾਓ ਅਤੇ ਮਿਟ ਜਾਓ ਕਿਉਂਕਿ ਮੈਂ ਜਿਹੜਾ ਕੰਮ ਤੁਹਾਡੇ ਦਿਨਾਂ ਵਿਚ ਕਰ ਰਿਹਾ ਹਾਂ, ਉਸ ਉੱਤੇ ਤੁਸੀਂ ਕਦੇ ਵੀ ਯਕੀਨ ਨਹੀਂ ਕਰੋਗੇ, ਭਾਵੇਂ ਕੋਈ ਤੁਹਾਨੂੰ ਇਸ ਬਾਰੇ ਖੋਲ੍ਹ ਕੇ ਹੀ ਕਿਉਂ ਨਾ ਦੱਸੇ।’”+