5 ਇਨ੍ਹਾਂ ਬਾਰੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: ‘ਕੌਮਾਂ ਦੇ ਬਚੇ ਹੋਏ ਲੋਕਾਂ ਅਤੇ ਸਾਰੇ ਅਦੋਮ ਦੇ ਖ਼ਿਲਾਫ਼ ਮੇਰੇ ਗੁੱਸੇ ਦੀ ਅੱਗ ਭੜਕੇਗੀ+ ਅਤੇ ਮੈਂ ਉਨ੍ਹਾਂ ਨੂੰ ਦੋਸ਼ੀ ਠਹਿਰਾਵਾਂਗਾ। ਉਨ੍ਹਾਂ ਨੇ ਮੇਰੇ ਦੇਸ਼ ਨਾਲ ਨਫ਼ਰਤ ਕੀਤੀ ਅਤੇ ਖ਼ੁਸ਼ੀ-ਖ਼ੁਸ਼ੀ ਇਸ ʼਤੇ ਕਬਜ਼ਾ ਕੀਤਾ+ ਤਾਂਕਿ ਉਹ ਇਸ ਦੀਆਂ ਚਰਾਂਦਾਂ ਨੂੰ ਹੜੱਪ ਲੈਣ ਅਤੇ ਲੁੱਟ ਲੈਣ।’”’+