28 ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਯਾਕੂਬ, ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।
ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਖ਼ਤਮ ਕਰ ਦਿਆਂਗਾ ਜਿਨ੍ਹਾਂ ਵਿਚ ਮੈਂ ਤੈਨੂੰ ਖਿੰਡਾ ਦਿੱਤਾ ਹੈ;+
ਪਰ ਮੈਂ ਤੈਨੂੰ ਖ਼ਤਮ ਨਹੀਂ ਕਰਾਂਗਾ।+
ਮੈਂ ਤੈਨੂੰ ਜਾਇਜ਼ ਹੱਦ ਤਕ ਅਨੁਸ਼ਾਸਨ ਦਿਆਂਗਾ+
ਅਤੇ ਤੈਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡਾਂਗਾ।’”