19 ਥੋੜ੍ਹਾ ਅੱਗੇ ਜਾ ਕੇ ਉਸ ਨੇ ਯਾਕੂਬ ਅਤੇ ਯੂਹੰਨਾ ਨਾਂ ਦੇ ਦੋ ਭਰਾਵਾਂ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ। ਉਹ ਆਪਣੀ ਕਿਸ਼ਤੀ ਵਿਚ ਬੈਠੇ ਆਪਣੇ ਜਾਲ਼ ਠੀਕ ਕਰ ਰਹੇ ਸਨ+ 20 ਅਤੇ ਉਸ ਨੇ ਉਸੇ ਵੇਲੇ ਉਨ੍ਹਾਂ ਨੂੰ ਬੁਲਾਇਆ। ਤਦ ਉਹ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿਚ ਕਾਮਿਆਂ ਨਾਲ ਛੱਡ ਕੇ ਉਸ ਦੇ ਮਗਰ ਤੁਰ ਪਏ।