-
ਲੂਕਾ 6:47-49ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਮੈਂ ਤੁਹਾਨੂੰ ਦੱਸਦਾ ਹਾਂ ਕਿ ਹਰ ਕੋਈ ਜਿਹੜਾ ਮੇਰੇ ਕੋਲ ਆਉਂਦਾ ਹੈ ਅਤੇ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਚੱਲਦਾ ਹੈ, ਉਹ ਇਨਸਾਨ ਕਿਸ ਵਰਗਾ ਹੈ।+ 48 ਉਹ ਉਸ ਆਦਮੀ ਵਰਗਾ ਹੈ ਜਿਸ ਨੇ ਘਰ ਬਣਾਉਣ ਵੇਲੇ ਜ਼ਮੀਨ ਡੂੰਘੀ ਪੁੱਟ ਕੇ ਨੀਂਹਾਂ ਚਟਾਨ ਉੱਤੇ ਧਰੀਆਂ। ਇਸ ਕਰਕੇ, ਜਦੋਂ ਹੜ੍ਹ ਆਇਆ, ਤਾਂ ਦਰਿਆ ਦੇ ਪਾਣੀ ਦੀਆਂ ਛੱਲਾਂ ਉਸ ਘਰ ਨਾਲ ਟਕਰਾਈਆਂ, ਪਰ ਘਰ ਨੂੰ ਹਿਲਾ ਨਾ ਸਕੀਆਂ ਕਿਉਂਕਿ ਘਰ ਦੀਆਂ ਨੀਂਹਾਂ ਪੱਕੀਆਂ ਸਨ।+ 49 ਦੂਜੇ ਪਾਸੇ, ਜਿਹੜਾ ਮੇਰੀਆਂ ਗੱਲਾਂ ਸੁਣ ਕੇ ਉਨ੍ਹਾਂ ਉੱਤੇ ਨਹੀਂ ਚੱਲਦਾ,+ ਉਹ ਉਸ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਬਣਾਉਣ ਵੇਲੇ ਨੀਂਹਾਂ ਨਹੀਂ ਧਰੀਆਂ। ਦਰਿਆ ਦੇ ਪਾਣੀ ਦੇ ਜ਼ੋਰ ਨਾਲ ਘਰ ਝੱਟ ਡਿਗ ਗਿਆ ਅਤੇ ਪੂਰੀ ਤਰ੍ਹਾਂ ਤਬਾਹ ਹੋ ਗਿਆ।”
-