ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੂਕਾ 7:1-9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਲੋਕਾਂ ਨੂੰ ਇਹ ਸਾਰੀਆਂ ਗੱਲਾਂ ਸਿਖਾਉਣ ਤੋਂ ਬਾਅਦ ਉਹ ਕਫ਼ਰਨਾਹੂਮ ਨੂੰ ਚਲਾ ਗਿਆ। 2 ਉੱਥੇ ਇਕ ਫ਼ੌਜੀ ਅਫ਼ਸਰ* ਦਾ ਨੌਕਰ ਇੰਨਾ ਬੀਮਾਰ ਸੀ ਕਿ ਉਹ ਮਰਨ ਕਿਨਾਰੇ ਸੀ।+ ਉਹ ਨੌਕਰ ਅਫ਼ਸਰ ਨੂੰ ਬਹੁਤ ਪਿਆਰਾ ਸੀ। 3 ਜਦੋਂ ਫ਼ੌਜੀ ਅਫ਼ਸਰ ਨੇ ਯਿਸੂ ਬਾਰੇ ਸੁਣਿਆ, ਤਾਂ ਉਸ ਨੇ ਯਹੂਦੀਆਂ ਦੇ ਕੁਝ ਬਜ਼ੁਰਗਾਂ ਨੂੰ ਉਸ ਕੋਲ ਘੱਲਿਆ ਕਿ ਯਿਸੂ ਉਨ੍ਹਾਂ ਦੇ ਨਾਲ ਆ ਕੇ ਉਸ ਦੇ ਨੌਕਰ ਨੂੰ ਠੀਕ ਕਰ ਦੇਵੇ। 4 ਬਜ਼ੁਰਗਾਂ ਨੇ ਆ ਕੇ ਯਿਸੂ ਦੀਆਂ ਬਹੁਤ ਮਿੰਨਤਾਂ ਕੀਤੀਆਂ ਤੇ ਕਿਹਾ: “ਫ਼ੌਜੀ ਅਫ਼ਸਰ ਇਸ ਲਾਇਕ ਹੈ ਕਿ ਤੂੰ ਉਸ ਦੀ ਮਦਦ ਕਰੇਂ 5 ਕਿਉਂਕਿ ਉਹ ਸਾਡੀ ਕੌਮ ਨਾਲ ਪਿਆਰ ਕਰਦਾ ਹੈ ਅਤੇ ਉਸ ਨੇ ਆਪ ਸਾਡਾ ਸਭਾ ਘਰ ਬਣਵਾਇਆ ਹੈ।” 6 ਇਸ ਲਈ ਯਿਸੂ ਉਨ੍ਹਾਂ ਨਾਲ ਤੁਰ ਪਿਆ। ਪਰ ਜਦੋਂ ਉਹ ਘਰ ਦੇ ਲਾਗੇ ਪਹੁੰਚਿਆ, ਤਾਂ ਉਸ ਫ਼ੌਜੀ ਅਫ਼ਸਰ ਨੇ ਆਪਣੇ ਦੋਸਤਾਂ ਦੇ ਹੱਥ ਉਸ ਕੋਲ ਸੁਨੇਹਾ ਘੱਲਿਆ: “ਸਾਹਬ ਜੀ, ਮੈਂ ਇਸ ਯੋਗ ਨਹੀਂ ਕਿ ਆਪਣੇ ਘਰ ਵਿਚ ਤੇਰਾ ਸੁਆਗਤ ਕਰਾਂ।+ 7 ਇਸੇ ਕਰਕੇ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਿਆ ਕਿ ਮੈਂ ਆਪ ਤੈਨੂੰ ਆ ਕੇ ਮਿਲਾਂ। ਤੂੰ ਬੱਸ ਆਪਣੇ ਮੂੰਹੋਂ ਕਹਿ ਦੇ ਤੇ ਮੇਰਾ ਨੌਕਰ ਠੀਕ ਹੋ ਜਾਵੇਗਾ। 8 ਕਿਉਂਕਿ ਮੈਂ ਵੀ ਕਿਸੇ ਹੋਰ ਦੇ ਅਧਿਕਾਰ ਅਧੀਨ ਕੰਮ ਕਰਦਾ ਹਾਂ ਅਤੇ ਮੇਰੇ ਅਧੀਨ ਵੀ ਫ਼ੌਜੀ ਹਨ। ਮੈਂ ਇਕ ਨੂੰ ਕਹਿੰਦਾ ਹਾਂ, ‘ਜਾਹ!’ ਤੇ ਉਹ ਚਲਾ ਜਾਂਦਾ ਹੈ ਅਤੇ ਦੂਸਰੇ ਨੂੰ ਕਹਿੰਦਾ ਹਾਂ, ‘ਇੱਧਰ ਆ!’ ਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਗ਼ੁਲਾਮ ਨੂੰ ਕਹਿੰਦਾ ਹਾਂ, ‘ਇਹ ਕੰਮ ਕਰ!’ ਤੇ ਉਹ ਕਰਦਾ ਹੈ।” 9 ਇਹ ਸੁਣ ਕੇ ਯਿਸੂ ਦੰਗ ਰਹਿ ਗਿਆ ਅਤੇ ਉਸ ਨੇ ਆਪਣੇ ਪਿੱਛੇ-ਪਿੱਛੇ ਆਉਣ ਵਾਲੇ ਲੋਕਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮੈਂ ਪੂਰੇ ਇਜ਼ਰਾਈਲ ਵਿਚ ਇੰਨੀ ਨਿਹਚਾ ਰੱਖਣ ਵਾਲਾ ਬੰਦਾ ਨਹੀਂ ਦੇਖਿਆ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ