-
ਮਰਕੁਸ 1:29-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਫਿਰ ਉਹ ਸਭਾ ਘਰ ਤੋਂ ਸ਼ਮਊਨ ਤੇ ਅੰਦ੍ਰਿਆਸ ਦੇ ਘਰ ਗਏ+ ਅਤੇ ਉਨ੍ਹਾਂ ਨਾਲ ਯਾਕੂਬ ਤੇ ਯੂਹੰਨਾ ਵੀ ਸਨ। 30 ਬੁਖ਼ਾਰ ਚੜ੍ਹਿਆ ਹੋਣ ਕਰਕੇ ਸ਼ਮਊਨ ਦੀ ਸੱਸ+ ਮੰਜੇ ʼਤੇ ਪਈ ਹੋਈ ਸੀ ਅਤੇ ਉਨ੍ਹਾਂ ਨੇ ਉਸ ਬਾਰੇ ਯਿਸੂ ਨੂੰ ਦੱਸਿਆ। 31 ਉਹ ਉਸ ਕੋਲ ਗਿਆ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਬਿਠਾਇਆ। ਉਸ ਦਾ ਬੁਖ਼ਾਰ ਉੱਤਰ ਗਿਆ ਤੇ ਉਹ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ।
32 ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਲੋਕ ਉਸ ਕੋਲ ਬੀਮਾਰਾਂ ਅਤੇ ਦੁਸ਼ਟ ਦੂਤਾਂ ਦੇ ਵੱਸ ਵਿਚ ਪਏ ਲੋਕਾਂ ਨੂੰ ਲਿਆਉਣ ਲੱਗੇ;+ 33 ਸਾਰਾ ਸ਼ਹਿਰ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅੱਗੇ ਇਕੱਠਾ ਹੋ ਗਿਆ। 34 ਉਸ ਨੇ ਤਰ੍ਹਾਂ-ਤਰ੍ਹਾਂ ਦੇ ਰੋਗੀਆਂ ਨੂੰ ਠੀਕ ਕੀਤਾ+ ਅਤੇ ਬਹੁਤ ਸਾਰੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ, ਪਰ ਉਸ ਨੇ ਦੁਸ਼ਟ ਦੂਤਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਸੀਹ ਹੈ।*
-
-
ਲੂਕਾ 4:38-41ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਫਿਰ ਉਹ ਸਭਾ ਘਰ ਤੋਂ ਸ਼ਮਊਨ* ਦੇ ਘਰ ਗਿਆ। ਸ਼ਮਊਨ ਦੀ ਸੱਸ ਤੇਜ਼ ਬੁਖ਼ਾਰ ਨਾਲ ਤੜਫ ਰਹੀ ਸੀ ਅਤੇ ਉਨ੍ਹਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਠੀਕ ਕਰ ਦੇਵੇ।+ 39 ਇਸ ਲਈ ਯਿਸੂ ਨੇ ਉਸ ਕੋਲ ਜਾ ਕੇ ਉਸ ਨੂੰ ਠੀਕ ਕਰ ਦਿੱਤਾ। ਉਹ ਉਸੇ ਵੇਲੇ ਉੱਠ ਕੇ ਉਨ੍ਹਾਂ ਦੀ ਸੇਵਾ-ਟਹਿਲ ਕਰਨ ਲੱਗ ਪਈ।
40 ਪਰ ਸ਼ਾਮ ਪੈ ਜਾਣ ਤੋਂ ਬਾਅਦ ਸਾਰੇ ਲੋਕ ਉਸ ਕੋਲ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੇ ਮਰੀਜ਼ਾਂ ਨੂੰ ਲੈ ਕੇ ਆਉਣ ਲੱਗੇ। ਉਹ ਇਕੱਲੇ-ਇਕੱਲੇ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਠੀਕ ਕਰਦਾ ਸੀ।+ 41 ਨਾਲੇ ਦੁਸ਼ਟ ਦੂਤ ਵੀ ਲੋਕਾਂ ਵਿੱਚੋਂ ਨਿਕਲ ਜਾਂਦੇ ਸਨ ਅਤੇ ਉੱਚੀ-ਉੱਚੀ ਕਹਿੰਦੇ ਸਨ: “ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।”+ ਪਰ ਉਹ ਉਨ੍ਹਾਂ ਨੂੰ ਝਿੜਕ ਕੇ ਚੁੱਪ ਕਰਾ ਦਿੰਦਾ ਸੀ+ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਸੀਹ ਹੈ।+
-