-
ਮਰਕੁਸ 3:22-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਨਾਲੇ ਯਰੂਸ਼ਲਮ ਤੋਂ ਆਏ ਗ੍ਰੰਥੀ ਵੀ ਕਹਿਣ ਲੱਗੇ: “ਇਹ ਬਆਲਜ਼ਬੂਲ* ਦੇ ਵੱਸ ਵਿਚ ਹੈ ਅਤੇ ਦੁਸ਼ਟ ਦੂਤਾਂ ਦੇ ਸਰਦਾਰ ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+ 23 ਫਿਰ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਨ੍ਹਾਂ ਨੂੰ ਮਿਸਾਲਾਂ ਦਿੱਤੀਆਂ: “ਭਲਾ ਸ਼ੈਤਾਨ ਆਪੇ ਸ਼ੈਤਾਨ ਨੂੰ ਕਿੱਦਾਂ ਕੱਢ ਸਕਦਾ ਹੈ? 24 ਜੇ ਕਿਸੇ ਰਾਜ ਵਿਚ ਫੁੱਟ ਪੈ ਜਾਵੇ, ਤਾਂ ਉਹ ਰਾਜ ਖੜ੍ਹਾ ਨਹੀਂ ਰਹਿ ਸਕਦਾ;+ 25 ਜੇ ਕਿਸੇ ਘਰ ਵਿਚ ਫੁੱਟ ਪੈ ਜਾਵੇ, ਤਾਂ ਉਹ ਘਰ ਖੜ੍ਹਾ ਨਹੀਂ ਰਹਿ ਸਕਦਾ। 26 ਨਾਲੇ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਖੜ੍ਹਾ ਹੋ ਜਾਵੇ ਅਤੇ ਉਸ ਵਿਚ ਫੁੱਟ ਪੈ ਜਾਵੇ, ਤਾਂ ਉਹ ਕਾਇਮ ਨਹੀਂ ਰਹੇਗਾ, ਸਗੋਂ ਖ਼ਤਮ ਹੋ ਜਾਵੇਗਾ। 27 ਅਸਲ ਵਿਚ, ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਵੜ ਕੇ ਉਸ ਦੀਆਂ ਚੀਜ਼ਾਂ ਚੋਰੀ ਨਹੀਂ ਕਰ ਸਕਦਾ। ਉਹ ਪਹਿਲਾਂ ਉਸ ਤਾਕਤਵਰ ਆਦਮੀ ਨੂੰ ਫੜ ਕੇ ਬੰਨ੍ਹੇਗਾ। ਉਸ ਤੋਂ ਬਾਅਦ ਹੀ ਉਹ ਉਸ ਦਾ ਘਰ ਲੁੱਟ ਸਕਦਾ ਹੈ।
-
-
ਲੂਕਾ 11:15-23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਪਰ ਭੀੜ ਵਿੱਚੋਂ ਕਈਆਂ ਨੇ ਕਿਹਾ: “ਉਹ ਦੁਸ਼ਟ ਦੂਤਾਂ ਦੇ ਸਰਦਾਰ ਬਆਲਜ਼ਬੂਲ* ਦੀ ਮਦਦ ਨਾਲ ਹੀ ਦੁਸ਼ਟ ਦੂਤਾਂ ਨੂੰ ਕੱਢਦਾ ਹੈ।”+ 16 ਪਰ ਹੋਰ ਕਈ ਜਣੇ ਉਸ ਨੂੰ ਅਜ਼ਮਾਉਣਾ ਚਾਹੁੰਦੇ ਸਨ, ਇਸ ਲਈ ਉਹ ਉਸ ਨੂੰ ਕਹਿਣ ਲੱਗੇ ਕਿ ਉਹ ਆਕਾਸ਼ੋਂ ਕੋਈ ਨਿਸ਼ਾਨੀ ਦਿਖਾਵੇ।+ 17 ਯਿਸੂ ਜਾਣ ਗਿਆ ਕਿ ਉਹ ਕੀ ਸੋਚ ਰਹੇ ਸਨ,+ ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ ਅਤੇ ਜਿਸ ਘਰ ਵਿਚ ਫੁੱਟ ਪੈ ਜਾਵੇ, ਉਹ ਤਬਾਹ ਹੋ ਜਾਂਦਾ ਹੈ। 18 ਇਸ ਲਈ ਜੇ ਸ਼ੈਤਾਨ ਆਪਣੇ ਹੀ ਖ਼ਿਲਾਫ਼ ਹੋ ਜਾਵੇ, ਤਾਂ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂਕਿ ਤੁਸੀਂ ਆਪ ਕਹਿੰਦੇ ਹੋ ਕਿ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ। 19 ਜੇ ਮੈਂ ਬਆਲਜ਼ਬੂਲ ਦੀ ਮਦਦ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਉਨ੍ਹਾਂ ਨੂੰ ਕੱਢਦੇ ਹਨ? ਇਸ ਕਰਕੇ ਤੁਹਾਡੇ ਚੇਲੇ ਹੀ ਤੁਹਾਨੂੰ ਗ਼ਲਤ ਸਾਬਤ ਕਰਨਗੇ। 20 ਪਰ ਜੇ ਮੈਂ ਪਰਮੇਸ਼ੁਰ ਦੀ ਉਂਗਲ*+ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਦਾ ਰਾਜ ਅਚਾਨਕ ਤੁਹਾਡੇ ਉੱਤੇ ਆ ਗਿਆ ਹੈ।+ 21 ਜਦੋਂ ਕੋਈ ਤਕੜਾ ਤੇ ਹਥਿਆਰਬੰਦ ਆਦਮੀ ਆਪਣੇ ਘਰ ਦੀ ਰਖਵਾਲੀ ਕਰਦਾ ਹੈ, ਤਾਂ ਉਸ ਦੇ ਘਰ ਦਾ ਸਾਮਾਨ ਸੁਰੱਖਿਅਤ ਰਹਿੰਦਾ ਹੈ। 22 ਪਰ ਜਦੋਂ ਉਸ ਤੋਂ ਵੀ ਤਕੜਾ ਆਦਮੀ ਆ ਕੇ ਉਸ ਨੂੰ ਹਰਾ ਦਿੰਦਾ ਹੈ, ਤਾਂ ਉਹ ਉਸ ਦੇ ਸਾਰੇ ਹਥਿਆਰ ਲੈ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਨੇ ਭਰੋਸਾ ਰੱਖਿਆ ਸੀ ਅਤੇ ਉਸ ਤੋਂ ਲੁੱਟੀਆਂ ਚੀਜ਼ਾਂ ਦੂਸਰਿਆਂ ਵਿਚ ਵੰਡ ਦਿੰਦਾ ਹੈ। 23 ਜਿਹੜਾ ਮੇਰੇ ਵੱਲ ਨਹੀਂ ਹੈ, ਉਹ ਮੇਰੇ ਖ਼ਿਲਾਫ਼ ਹੈ ਅਤੇ ਜਿਹੜਾ ਮੇਰੇ ਨਾਲ ਲੋਕਾਂ ਨੂੰ ਇਕੱਠਾ ਨਹੀਂ ਕਰਦਾ, ਉਹ ਲੋਕਾਂ ਨੂੰ ਖਿੰਡਾਉਂਦਾ ਹੈ।+
-