-
ਲੂਕਾ 11:24-26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 “ਜਦੋਂ ਕਿਸੇ ਆਦਮੀ ਵਿੱਚੋਂ ਦੁਸ਼ਟ ਦੂਤ ਨਿਕਲਦਾ ਹੈ, ਤਾਂ ਉਹ ਦੁਸ਼ਟ ਦੂਤ ਰਹਿਣ ਵਾਸਤੇ ਜਗ੍ਹਾ ਲੱਭਣ ਲਈ ਸੁੱਕੇ ਇਲਾਕਿਆਂ ਵਿਚ ਭਟਕਦਾ ਫਿਰਦਾ ਹੈ, ਪਰ ਉਸ ਨੂੰ ਕੋਈ ਜਗ੍ਹਾ ਨਹੀਂ ਮਿਲਦੀ। ਫਿਰ ਉਹ ਕਹਿੰਦਾ ਹੈ, ‘ਮੈਂ ਵਾਪਸ ਆਪਣੇ ਉਸੇ ਘਰ ਵਿਚ ਜਾਵਾਂਗਾ ਜਿਸ ਵਿੱਚੋਂ ਮੈਂ ਨਿਕਲਿਆ ਸੀ।’+ 25 ਉਹ ਵਾਪਸ ਆ ਕੇ ਦੇਖਦਾ ਹੈ ਕਿ ਘਰ ਝਾੜ-ਪੂੰਝ ਕੇ ਸਜਾਇਆ ਹੋਇਆ ਹੈ। 26 ਫਿਰ ਉਹ ਜਾ ਕੇ ਆਪਣੇ ਨਾਲ ਹੋਰ ਸੱਤ ਦੂਤਾਂ ਨੂੰ ਲਿਆਉਂਦਾ ਹੈ ਜਿਹੜੇ ਉਸ ਨਾਲੋਂ ਵੀ ਜ਼ਿਆਦਾ ਦੁਸ਼ਟ ਹਨ ਅਤੇ ਉਸ ਆਦਮੀ ਵਿਚ ਵੜ ਕੇ ਉੱਥੇ ਰਹਿਣ ਲੱਗ ਪੈਂਦੇ ਹਨ। ਫਿਰ ਉਸ ਆਦਮੀ ਦਾ ਹਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਰਾ ਹੋ ਜਾਂਦਾ ਹੈ।”
-