-
ਮਰਕੁਸ 8:13-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਕਹਿ ਕੇ ਉਹ ਉਨ੍ਹਾਂ ਕੋਲੋਂ ਚਲਾ ਗਿਆ ਅਤੇ ਦੁਬਾਰਾ ਕਿਸ਼ਤੀ ਵਿਚ ਬੈਠ ਕੇ ਝੀਲ ਦੇ ਦੂਜੇ ਪਾਸੇ ਆ ਗਿਆ।
14 ਪਰ ਉਹ ਆਪਣੇ ਨਾਲ ਰੋਟੀਆਂ ਲਿਆਉਣੀਆਂ ਭੁੱਲ ਗਏ ਅਤੇ ਕਿਸ਼ਤੀ ਵਿਚ ਉਨ੍ਹਾਂ ਕੋਲ ਇਕ ਰੋਟੀ ਤੋਂ ਛੁੱਟ ਹੋਰ ਕੁਝ ਵੀ ਖਾਣ ਲਈ ਨਹੀਂ ਸੀ।+ 15 ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਚੇਤਾਵਨੀ ਦਿੱਤੀ: “ਖ਼ਬਰਦਾਰ ਰਹੋ! ਫ਼ਰੀਸੀਆਂ ਦੇ ਖਮੀਰ ਤੋਂ ਅਤੇ ਹੇਰੋਦੇਸ ਦੇ ਖਮੀਰ ਤੋਂ ਬਚ ਕੇ ਰਹੋ।”+ 16 ਉਹ ਆਪਸ ਵਿਚ ਇਸ ਗੱਲ ʼਤੇ ਬਹਿਸਣ ਲੱਗੇ ਕਿ ਉਨ੍ਹਾਂ ਵਿੱਚੋਂ ਕੋਈ ਰੋਟੀਆਂ ਕਿਉਂ ਨਹੀਂ ਲੈ ਕੇ ਆਇਆ। 17 ਇਹ ਦੇਖ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇਸ ਗੱਲ ʼਤੇ ਕਿਉਂ ਝਗੜ ਰਹੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? ਕੀ ਤੁਹਾਨੂੰ ਅਜੇ ਵੀ ਇਸ ਗੱਲ ਦਾ ਮਤਲਬ ਸਮਝ ਨਹੀਂ ਆਇਆ? ਕੀ ਤੁਹਾਨੂੰ ਅਜੇ ਵੀ ਪਤਾ ਨਹੀਂ ਲੱਗਾ? 18 ‘ਕੀ ਅੱਖਾਂ ਹੁੰਦੇ ਹੋਏ ਵੀ ਤੁਸੀਂ ਨਹੀਂ ਦੇਖਦੇ ਅਤੇ ਕੰਨ ਹੁੰਦੇ ਹੋਏ ਵੀ ਨਹੀਂ ਸੁਣਦੇ?’ ਕੀ ਤੁਹਾਨੂੰ ਯਾਦ ਨਹੀਂ 19 ਜਦੋਂ ਮੈਂ ਪੰਜ ਰੋਟੀਆਂ+ 5,000 ਆਦਮੀਆਂ ਵਿਚ ਵੰਡੀਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਉਨ੍ਹਾਂ ਨੇ ਕਿਹਾ: “ਬਾਰਾਂ।”+ 20 “ਜਦੋਂ ਮੈਂ ਸੱਤ ਰੋਟੀਆਂ 4,000 ਆਦਮੀਆਂ ਵਿਚ ਵੰਡੀਆਂ ਸਨ, ਤਾਂ ਉਸ ਵੇਲੇ ਬਚੇ ਹੋਏ ਟੁਕੜਿਆਂ ਨਾਲ ਕਿੰਨੀਆਂ ਟੋਕਰੀਆਂ ਭਰੀਆਂ ਸਨ?” ਉਨ੍ਹਾਂ ਨੇ ਕਿਹਾ: “ਸੱਤ।”+ 21 ਫਿਰ ਉਸ ਨੇ ਕਿਹਾ: “ਕੀ ਤੁਸੀਂ ਅਜੇ ਵੀ ਨਹੀਂ ਸਮਝੇ?”
-