-
ਮਰਕੁਸ 9:2-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਤੋਂ ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। ਉਨ੍ਹਾਂ ਦੇ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ;+ 3 ਉਸ ਦੇ ਕੱਪੜੇ ਚਮਕੀਲੇ ਹੋ ਗਏ, ਇੰਨੇ ਚਿੱਟੇ ਕਿ ਦੁਨੀਆਂ ਦਾ ਕੋਈ ਵੀ ਧੋਬੀ ਇੰਨੇ ਚਿੱਟੇ ਨਹੀਂ ਕਰ ਸਕਦਾ। 4 ਨਾਲੇ ਉਨ੍ਹਾਂ ਸਾਮ੍ਹਣੇ ਏਲੀਯਾਹ ਤੇ ਮੂਸਾ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲਾਂ ਕਰ ਰਹੇ ਸਨ। 5 ਫਿਰ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ,* ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” 6 ਅਸਲ ਵਿਚ, ਪਤਰਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਹੋਰ ਕੀ ਕਹੇ ਕਿਉਂਕਿ ਉਹ ਤਿੰਨੇ ਚੇਲੇ ਬਹੁਤ ਡਰ ਗਏ ਸਨ। 7 ਫਿਰ ਉੱਥੇ ਬੱਦਲ ਛਾ ਗਿਆ ਅਤੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ:+ “ਇਹ ਮੇਰਾ ਪਿਆਰਾ ਪੁੱਤਰ ਹੈ।+ ਇਸ ਦੀ ਗੱਲ ਸੁਣੋ।”+ 8 ਫਿਰ ਅਚਾਨਕ ਜਦ ਉਨ੍ਹਾਂ ਨੇ ਆਲੇ-ਦੁਆਲੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।
-
-
ਲੂਕਾ 9:28-36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਇਹ ਗੱਲ ਕਹਿਣ ਤੋਂ ਅੱਠਾਂ ਕੁ ਦਿਨਾਂ ਬਾਅਦ ਯਿਸੂ ਪਹਾੜ ʼਤੇ ਪ੍ਰਾਰਥਨਾ ਕਰਨ ਗਿਆ ਅਤੇ ਪਤਰਸ, ਯੂਹੰਨਾ ਤੇ ਯਾਕੂਬ ਨੂੰ ਆਪਣੇ ਨਾਲ ਲੈ ਗਿਆ।+ 29 ਜਦ ਉਹ ਪ੍ਰਾਰਥਨਾ ਕਰ ਰਿਹਾ ਸੀ, ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਅਤੇ ਉਸ ਦੇ ਕੱਪੜੇ ਇੰਨੇ ਚਿੱਟੇ ਹੋ ਗਏ ਕਿ ਇਹ ਚਮਕਣ ਲੱਗ ਪਏ 30 ਅਤੇ ਦੇਖੋ! ਦੋ ਆਦਮੀ ਉਸ ਨਾਲ ਗੱਲਾਂ ਕਰ ਰਹੇ ਸਨ; ਇਹ ਆਦਮੀ ਮੂਸਾ ਤੇ ਏਲੀਯਾਹ ਸਨ। 31 ਇਹ ਦੋਵੇਂ ਮਹਿਮਾ ਵਿਚ ਪ੍ਰਗਟ ਹੋਏ ਅਤੇ ਯਿਸੂ ਨਾਲ ਦੁਨੀਆਂ ਵਿੱਚੋਂ ਉਸ ਦੀ ਵਿਦਾਇਗੀ ਬਾਰੇ ਗੱਲਾਂ ਕਰਨ ਲੱਗੇ ਜੋ ਯਰੂਸ਼ਲਮ ਵਿੱਚੋਂ ਹੋਣੀ ਤੈਅ ਸੀ।+ 32 ਪਤਰਸ, ਯੂਹੰਨਾ ਅਤੇ ਯਾਕੂਬ ਗੂੜ੍ਹੀ ਨੀਂਦ ਸੁੱਤੇ ਪਏ ਸਨ, ਪਰ ਜਦ ਉਹ ਪੂਰੀ ਤਰ੍ਹਾਂ ਜਾਗ ਪਏ, ਤਾਂ ਉਨ੍ਹਾਂ ਨੇ ਯਿਸੂ ਨੂੰ ਆਪਣੀ ਮਹਿਮਾ ਵਿਚ ਦੇਖਿਆ+ ਅਤੇ ਉਸ ਨਾਲ ਦੋ ਆਦਮੀ ਖੜ੍ਹੇ ਸਨ। 33 ਜਦ ਉਹ ਦੋਵੇਂ ਯਿਸੂ ਨੂੰ ਛੱਡ ਕੇ ਜਾਣ ਲੱਗੇ, ਤਾਂ ਪਤਰਸ ਨੇ ਯਿਸੂ ਨੂੰ ਕਿਹਾ: “ਗੁਰੂ ਜੀ, ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਅਸੀਂ ਹੁਣ ਤਿੰਨ ਤੰਬੂ ਲਾ ਦਿੰਦੇ ਹਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” ਪਰ ਪਤਰਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਹਿ ਰਿਹਾ ਸੀ। 34 ਪਰ ਜਦ ਉਹ ਇਹ ਗੱਲਾਂ ਕਹਿ ਰਿਹਾ ਸੀ, ਤਾਂ ਉੱਥੇ ਬੱਦਲ ਛਾ ਗਿਆ ਜਿਸ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਉਹ ਬਹੁਤ ਡਰ ਗਏ। 35 ਫਿਰ ਬੱਦਲ ਵਿੱਚੋਂ ਆਵਾਜ਼+ ਆਈ: “ਇਹ ਮੇਰਾ ਪੁੱਤਰ ਹੈ ਜਿਸ ਨੂੰ ਮੈਂ ਚੁਣਿਆ ਹੈ।+ ਇਸ ਦੀ ਗੱਲ ਸੁਣੋ।”+ 36 ਜਿਉਂ ਹੀ ਇਹ ਆਵਾਜ਼ ਸੁਣਾਈ ਦਿੱਤੀ, ਉਨ੍ਹਾਂ ਨੇ ਦੇਖਿਆ ਕਿ ਯਿਸੂ ਉੱਥੇ ਇਕੱਲਾ ਹੀ ਸੀ। ਪਰ ਉਨ੍ਹਾਂ ਨੇ ਜੋ ਦੇਖਿਆ ਸੀ, ਉਸ ਬਾਰੇ ਕੁਝ ਸਮੇਂ ਲਈ ਕਿਸੇ ਨੂੰ ਕੁਝ ਨਾ ਦੱਸਿਆ, ਸਗੋਂ ਉਹ ਚੁੱਪ ਰਹੇ।+
-